ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਤੋਂ 15 ਫਰਵਰੀ ਤਕ ਲੱਗਣ ਵਾਲੇ
‘ਖੇਤਰੀ ਸਰਸ ਮੇਲਾ 2020’ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
‘ਖੇਤਰੀ ਸਰਸ ਮੇਲੇ’ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ‘ਖੇਤਰੀ ਸਰਸ ਮੇਲੇ’ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ ਅਤੇ 150 ਕਲਾਕਾਰ ਅਤੇ ਸਵੈ ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ/ਕਲਾ ਕਿ੍ਰਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚ ਰਹੇ ਹਨ, ਜਿਨਾਂ ਲਈ ਸਟਾਲ ਲਗਾਏ ਲਗਾਏ ਗਏ ਹਨ।ਪੁਹੰਚ ਰਹੇ ਕਲਾਕਾਰ ਲਈ ਸ਼ਾਨਦਾਰ ਸਟੇਜ਼ ਅਤੇ ਲੋਕਾਂ ਦੇ ਬੈਠਣ ਲਈ ਪੰਡਾਲ ਲਗਾਇਆ ਗਿਆ ਹੈ।ਵਾਹਨਾਂ ਲਈ ਪਾਰਕਿੰਗ ਬਣਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਪਿੰਡਾਂ ਵਿਚਲੇ ਪੁਰਾਤਨ ਵਿਰਸੇ ਨਾਲ ਲੋਕਾਂ ਨੂੰ ਜੋੜਿਆ ਜਾਵੇਗਾ ਤੇ ਆਪਣੀ ਸੱਭਿਆਚਰ ਹੋਰ ਪ੍ਰਫੁਲਿਤ ਹੋਵੇਗਾ।ਬਚਿਆਂ ਦੇ ਮਨੋਰੰਜਨ ਲਈ ਆਧੁਨਿਕ ਪੰਗੂੜੇ/ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਮੇਲੇ ਵਿਚ ਰੋਜ਼ਾਨਾ ਨਾਮਵਰ ਕਲਾਕਾਰਾਂ ਵਲੋਂ ਅਖਾੜੇ ਲਗਾ ਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਵਧੀਆ ਪਕਵਾਨਾਂ ਦੇ ਸਟਾਲ /ਫੂਡ ਕੋਰਟ ਵੀ ਲਗਾਏ ਜਾਣਗੇ। ਜਿਹੜੀਆ ਵੀ ਕੰਪਨੀਆ/ ਫਰਮਾਂ ਇਸ ਮੇਲੇ ਵਿੱਚ ਆਪਣੀਆਂ ਪ੍ਰਦਰਸ਼ਨੀਆਂ/ਐਡਵਰਟਾਈਜ਼ਮੈਂਟ ਜਾਂ ਆਪਣੀਆਂ ਬਣਾਈਆਂ ਹੋਈਆਂ ਵਸਤੂਆਂ ਦੀ ਵਿਕਰੀ ਕਰਨਾ ਚਾਹੁੰਦੇ ਹੋਣ ਉਹ ਜਿਲਾ੍ਹ ਦਿਹਾਤੀ ਵਿਕਾਸ ਏਜੰਸੀ/ ਦਫਤਰ ਵਧੀਕ ਡਿਪਟੀ ਕਸ਼ਿਨਰ (ਵਿਕਾਸ) ਨੇੜੇ ਪੰਚਾਇਤ ਘਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਕਿਹਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media