ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਬਸੰਤ ਤਿਉਹਾਰ ਇੱਕ ਵਿਲੱਖਣ ਅੰਦਾਜ਼ ‘ਚ ਮਨਾਇਆ ਗਿਆ।ਜਿਸ ਵਿੱਚ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਇੱਕ ਮਨਮੋਹਕ ਝਲਕ ਵੇਖਣ ਨੂੰ ਮਿਲੀ।ਇਸ ਮੇਲੇ ਦੀ ਸ਼ੁਰੂਆਤ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਬਸੰਤ ਦੇ ਸ਼ਬਦ ਗਾਇਣ ਨਾਲ ਹੋਈ।ਪੰਜਾਬ ਦੀ ਵਿਰਾਸਤ ਦੀ ਝਲਕ ਵਿੱਚ ਪੰਜਾਬ ਦੇ ਵਿਹੜੇ ਦਾ ਦ੍ਰਿਸ਼ ਚੌਂਕਾ, ਭੱਠੀ, ਮੂਸਲ, ਗੀਰਾ, ਤੂਤਾਂ ਵਾਲਾ ਖੂਹ, ਵਿਆਹ ਦਾ ਦ੍ਰਿਸ਼, ਲੋਹੜੀ, ਲੋਕ ਗੀਤ, ਲੋਕ ਖੇਡਾਂ ਅਤੇ ਸੈਲਫੀ ਕਾਰਨਰ ਖਿੱਚ ਦਾ ਕੇਂਦਰ ਰਿਹਾ।ਮੇਲੇ ਵਿੱਚ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਨੇ ਵੱਖ-ਵੱਖ ਤਰਾਂ ਦੇ ਝੂਲਿਆਂ ਅਤੇ ਖਾਣ-ਪੀਣ ਦੇ ਬਸੰਤੀ ਰੰਗ ਦੇ ਪਕਵਾਨਾਂ ਤੋਂ ਇਲਾਵਾ ਪੰਜਾਬ ਦੇ ਮਨ ਭਾਉਂਦੇ ਪਕਵਾਨ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਅਨੰਦ ਲਿਆ ਮਾਣਿਆ।ਸਕੂਲ ਦੀ ਸਟੇਜ ‘ਤੇ ਡਾਂਸ, ਬੇਬੀ ਸ਼ੋਅ ਵਿੱਚ ਨੰਨੇ ਮੁੰਨੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰ ਦੀਆਂ ਗਤੀਵਿਧਿਆਂ ਕਰਵਾਈਆਂ ਗਈਆ।
ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠਾ, ਮਨਮੋਹਨ ਮਿੰਘ, ਨਵਤੇਜ ਸਿੰਘ ਨਾਰੰਗ ਨੇ ਸਾਂਝੇ ਪਰਿਵਾਰਾਂ ਦੀ ਮਹੱਤਤਾ ਅਤੇ ਅਲੋਪ ਹੋ ਚੁੱਕੇ ਵਿਰਸੇ ‘ਤੇ ਚਾਨਣਾ ਪਾਇਆ ਤਾਂ ਜੋ ਸਾਡੀ ਆੳੇੁਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਨਾਲ ਜੁੜ ਕੇ ਇਸ ਨੂੰ ਸੰਭਾਲ ਕੇ ਰੱਖ ਸਕਣ।ਉਹਨਾਂ ਕਿਹਾ ਕਿ ਨਿਵੇਕਲੀ ਬਸੰਤ ਰੁੱਤ ਜਿਸ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ, ਸਾਰਿਆਂ ਵਿੱਚ ਹੁਲਾਰਾ, ਚੇਤਨਾ, ਫੁਰਤੀ ਅਤੇ ਉਮੰਗ ਪੈਦਾ ਕਰਦੀ ਹੈ।ਪ੍ਰਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਨੇ ਸਾਰਿਆਂ ਦਾ ਧਂਨਵਾਦ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …