ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਅੰਤਰਯਾਮੀ ਕਲੋਨੀ ਵਿਖੇ ਨਵੇਂ ਪ੍ਰਾਇਮਰੀ
ਸਕੂਲ ਦਾ ਉਦਘਾਟਨ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾ ਵਲੋਂ ਸ਼ਬਦ ਗਾਇਨ ਕੀਤਾ ਗਿਆ।ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਜਲਦੀ ਹੀ ਕਾਉਂਸਿਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਸੀ.ਆਈ.ਐਸ.ਸੀ.ਈ) ਕੋਲੋ ਮੰਨਜੂਰੀ ਲੈ ਕੇ ਇਸ ਨੂੰ ਵਧਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਾਰਟ ਕਲਾਸਾਂ ਰਾਹੀਂ ਸਿੱਖਿਆ ਦਿੱਤੀ ਜਾਵੇਗੀ।ਬੱਚਿਆਂ ਦੇ ਸਰੀਰਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵਿੱਚ ਬ੍ਰੇਕ ਫਾਸਟ ਅਤੇ ਦੁਪਹਿਰ ਦਾ ਖਾਣਾ ਦੇਣ ਤੋਂ ਇਲਾਵਾ ਹੋਮਵਰਕ ਅਤੇ ਸਕੂਲ ਬੈਗ ਘਰ ਲਿਜਾਣ ਵਾਸਤੇ ਨਹੀ ਦਿੱਤੇ ਜਾਣਗੇ।ਬੱਚਿਆਂ ਨੂੰ ਡੇਅ ਬੋਰਡਿੰਗ ਸਕੂਲਾਂ ਵਾਲੀ ਹਰੇਕ ਸਹੂਲਤ ਦਿੱਤੀ ਜਾਵੇਗੀ।ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਤਰਨਤਾਰਨ ਰੋਡ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਲਾ ਹੋਰ ਕੋਈ ਵੀ ਸਕੂਲ ਨਹੀਂ ਹੈ।
ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਕੌਰ, ਲਖਵਿੰਦਰ ਸਿੰਘ, ਰਾਜਵਿੰਦਰ ਕੌਰ, ਤਾਨੀਆ ਭਾਟੀਆ, ਪ੍ਰਨੀਤ ਕੌਰ, ਦਲਜੀਤ ਕੌਰ, ਕੰਵਲਪ੍ਰੀਤ ਕੌਰ, ਰਵਿੰਦਰ ਕੌਰ, ਗੁਰਮੇਜ ਸਿੰਘ ਰਾਜੂ ਅਤੇ ਸਰਬਜੀਤ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media