ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੰਧੂ) – ਰਾਕੇਟਬਾਲ ਐਫ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਤੇ ਏ.ਆਈ.ਜੀ ਜੋਨਲ ਸੀ.ਆਈ.ਡੀ ਲਖਬੀਰ ਸਿੰਘ
ਪੀ.ਪੀ.ਐਸ ਦੇ ਨਿਰਦੇਸ਼ਾਂ ‘ਤੇ ਜਨਰਲ ਸਕੱਤਰ ਪ੍ਰਿੰ. ਬਲਵਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਆਯੋਜਿਤ 307ਵੀਂ ਸੀਨੀਅਰ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਦੇ ਮਹਿਲਾਵਾਂ ਦੇ ਵਰਗ ਦਾ ਚੈਂਪੀਅਨ ਤਾਜ ਪੰਜਾਬ ਦੇ ਸਿਰ ਸੱਜਿਆ ਹੈ, ਜਦੋਂਕਿ ਤਾਮਿਲਨਾਡੂ ਫਸਟ ਰਨਰਜ਼ਅੱਪ ਤੇ ਮਹਾਰਾਸ਼ਟਰਾਂ ਤੇ ਦਿੱਲੀ ਸਾਂਝੇ ਤੌਰ ‘ਤੇ ਸੈਕੰਡ ਰਨਰਜ਼ਅੱਪ ਰਹੇ ਹਨ।ਪੁਰਸ਼ਾਂ ਦੇ ਵਰਗ ਦਾ ਚੈਂਪੀਅਨ ਤਾਜ ਤਾਮਿਲਨਾਡੂ ਦੇ ਸਿਰ ਸੱਜਿਆ। ਪੁਡੂਚੇਰੀ ਫਰਸਟ ਰਨਰਜ਼ਅੱਪ ਜਦਕਿ ਕਰਨਾਟਕਾਂ ਤੇ ਪੰਜਾਬ ਸੈਕੰਡ ਰਨਰਜ਼ਅੱਪ ਰਹੇ ਹਨ।
ਕੌਮੀ ਬਹੁ ਖੇਡ ਕੋਚ ਤੇ ਐਸੋਸੀਏਸ਼ਨ ਦੇ ਅਹੁਦੇਦਾਰ ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਰਾਸ਼ਟਰੀ ਪੱਧਰੀ ਇਸ ਪ੍ਰਤੀਯੋਗਤਾ ਵਿੱਚ ਦੇਸ਼ ਦੇ 19 ਰਾਜਾਂ ਤੋਂ 40 ਟੀਮਾਂ ਨੇ ਖੇਡ ਕਲਾ ਦਾ ਬਿਹਤਰੀਨ ਮੁਜ਼ਾਹਰਾ ਕੀਤਾ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਸ਼ੋ੍ਰਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਨੇ ਅਦਾ ਕੀਤੀ।ਆਪਣੇ ਸੰਦੇਸ਼ ਵਿੱਚ ਪ੍ਰਧਾਨ ਏ.ਆਈ.ਜੀ ਲਖਬੀਰ ਸਿੰਘ ਤੇ ਜਨਰਲ ਸਕੱਤਰ ਪ੍ਰਿੰ. ਬਲਵਿੰਦਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਖੇਡ ਪ੍ਰਤੀਯੋਗਤਾਵਾਂ ਦਾ ਸਿਲਸਿਲਾ ਜਾਰੀ ਰਹੇਗਾ ਤਾਂ ਜੋ ਇੱਕ ਸਿਹਤਮੰਦ ਤੇ ਸਵੱਸਥ ਭਾਰਤ ਦਾ ਨਿਰਮਾਣ ਹੋ ਸਕੇ।
ਇਸ ਮੌਕੇ ਸੂਬਾ ਪ੍ਰਧਾਨ ਐਸ.ਐਚ.ਓ ਪਰਮਜੀਤ ਸਿੰਘ ਵਿਰਦੀ, ਮੈਨੇਜਰ ਸਤਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ, ਉਦੈ ਪਤਰਸ ਸੰਕਰ ਗਾਮਾ, ਕਮਲਾਨੀ ਮਨੀਪੁਰ, ਕਰੂਪਾ ਮਰਦੀ, ਚੰਦਰਸ਼ੇਖਰ, ਗੁਰਮੀਤ ਸਿੰਘ ਲੱਕੀ, ਲੰਕਨ ਕੁਮਾਰ, ਅਵੀਨਾਸ਼, ਗੁਰਪ੍ਰੀਤ ਸਿੰਘ ਅਰੋੜਾ, ਰਾਣੀ ਬਾਲਾ, ਹਰਜੀਤ ਕੌਰ, ਮੰਜੂ, ਗੁਰਬੀਰ ਸਿੰਘ, ਭਗਵੰਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media