Saturday, June 27, 2026

ਬੇਮੌਸਮੀ ਬਰਸਾਤਾਂ ਕਾਰਨ ਵਧੇਰੇ ਨਮੀ ਵਾਲੇ ਇਲਾਕੇ ‘ਚ ਕਣਕ ਦੀ ਫਸਲ ਦਾ ਨੁਕਸਾਨ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਦੀ ਟੀਮ ਵਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਬੇਮੌਸਮੀ ਬਰਸਾਤਾਂ ਦੇ ਪਾਣੀ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਵਧੇਰੇ ਨਮੀ ਵਾਲੇ ਪਿੰਡਾਂ ਵਿੱਚ ਕਣਕ ਦੀ ਫਸਲ ਦਾ PPNJ0402202007ਬਹੁਤ ਨੁਕਸਾਨ ਹੋਇਆ ਹੈ।ਜਿਸ ਕਾਰਨ ਕਿਸਾਨਾਂ ਵਲੋਂ ਕਾਸ਼ਤ ਕੀਤੀ ਕਣਕ ਦੀ ਫਸਲ ਜਾਂ ਤਾਂ ਉਗੀ ਨਹੀਂ ਜਾਂ ਫਿਰ ਬਹੁਤ ਵਿਰਲੀ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।ਇਨਾਂ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਨੇ ਪਿੰਡ ਭਰਿਆਲ, ਲਾਹੜੀ, ਗਿੱਦੜਪੁਰ, ਗੁਰਦਾਸਪੁਰ ਭਾਈਆਂ ਆਦਿ ਪਿੰਡਾਂ ਦਾ ਦੌਰਾ ਕੀਤਾ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅੰਸ਼ੂਮਨ ਸ਼ਰਮਾ ਖੇਤੀ ਉਪ ਨਿਰੀਖਕ, ਸੁਖਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਸੁਭਾਸ਼ ਚੰਦਰ ਸ਼ਾਮਲ ਸਨ।ਅਗਾਂਹਵਧੂ ਕਿਸਾਨ ਹਰਦੀਪ ਸਿੰਘ, ਗੁਰਦੇਵ ਸਿੰਘ, ਸ਼ੇਰ ਸਿੰਘ, ਜਰਨਿੰਦਰ ਸਿੰਘ, ਮਨਜਿੰਦਰ ਸਿੰਘ, ਸੁਭਾਸ਼ ਚੰਦਰ, ਸੰਨੀ ਸਿੰਘ ਨੇ ਇਲਾਕੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ।
            ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ 15 ਏਕੜ ਰਕਬੇ ਵਿੱਚ ਤਿੰਨ ਦਸੰਬਰ ਤੋਂ 7 ਦਸੰਬਰ ਤੱਕ ਕਣਕ ਦੀ ਬਿਜਾਈ ਕੀਤੀ ਸੀ ਪਰ ਬੇਮੌਸਮੀ ਬਰਸਾਤ ਹੋਣ ਕਾਰਨ ਕਣਕ ਬਹੁਤ ਘੱਟ ਉੱਗੀ ਸੀ।ਉਨਾਂ ਦੱਸਿਆ ਕਿ ਵੱਤਰ ਆਉਣ ‘ਤੇ ਦੁਬਾਰਾ ਮਹਿੰਗੇ ਭਾਅ ਬੀਜ਼ ਲੈ ਕੇ ਦੁਬਾਰਾ ਕਣਕ ਦੀ ਬਿਜ਼ਾਈ ਕੀਤੀ, ਪਰ ਦੁਬਾਰਾ ਬਰਸਾਤ ਪੈਣ ਕਾਰਨ ਕਣਕ ਨਹੀਂ ਉਗੀ।ਕਿਸਾਨ ਜਰਨਿੰਦਰ ਸਿੰਘ ਨੇ ਦੱਸਿਆ ਕਿ ਸਾਉਣੀ ਵੇਲੇ ਵੀ ਬੇਮੋਸਮੀ ਬਰਸਾਤਾਂ ਕਾਰਨ ਝੋਨੇ ਦੀ ਫਸਲ ਦੀ ਪੈਦਾਵਾਰ ਘੱਟ ਨਿਕਲੀ ਸੀ ਅਤੇ ਹੁਣ ਖੇਤਾਂ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਕਣਕ ਦੀ ਫਸਲ ਖਰਾਬ ਹੋ ਗਈ ਹੈ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਨਿਸ਼ਾਨਦੇਹੀ ਕਰਵਾ ਕੇ ਨਿਕਾਸੀ ਨਾਲਿਆਂ ਦੀ ਖੁਦਾਈ ਕਰਵਾਈ ਜਾਵੇ ਅਤੇ ਸੜਕਾਂ ਵਿੱਚ ਢੱਕਵੀਆਂ ਥਾਵਾਂ ‘ਤੇ ਪੁਲੀਆਂ ਪਾਈਆਂ ਜਾਣ ਤਾਂ ਜੋ ਖੇਤਾਂ ਵਿੱਚੋਂ ਵਾਧੂ ਪਾਣੀ ਨਿਕਲ ਕੇ ਵੱਡੇ ਨਿਕਾਸੀ ਨਾਲੇ ਵਿੱਚ ਜਾ ਸਕੇ।ਉਨਾਂ ਖਰਾਬ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਬੇਮੌਸਮੀ ਬਰਸਾਤ ਹੋਣ ਕਾਰਨ ਕਣਕ ਦੀ ਫਸਲ ਖਰਾਬ ਹੋ ਗਈ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਦਸ਼ਾਹੀ ਨਹਿਰ ਵਾਲੇ ਪਿੰਡਾਂ ਵਿੱਚ ਝੋਨੇ ਦੀ ਲਵਾਈ ਇੱਕ ਜੂਨ ਤੋਂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਜੋ ਦਰਪੇਸ਼ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ।ਪਿੰਡ ਗੁਰਦਾਸਪੁਰ ਭਾਈਆਂ ਦੇ ਕਿਸਾਨ ਚੰਦਰ ਸ਼ੇਖਰ ਨੇ ਦੱਸਿਆ ਕਿ ਦਨੌਰ ਅਤੇ ਗੁਰਦਾਸਪੁਰ ਭਾਈਆਂ ਦੇ ਕੁਝ ਖੇਤਾਂ ਵਿੱਚ ਅਜੇ ਵੀ ਬਰਸਾਤੀ ਪਾਣੀ ਖੜਾ ਹੈ ਅਤੇ ਕਣਕ ਦੀ ਬਿਜ਼ਾਈ ਨਹੀਂ ਹੋ ਸਕੀ।
           ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਨਾਂ ਸਮੱਸਿਆਵਾਂ ਬਾਰੇ ਰਿਪੋਰਟ ਤਿਆਰ ਕਰਕੇ ਉਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਜੀ ਜਾਵੇਗੀ ਤਾਂ ਜੋ ਸਮੱਸਿਆ ਦਾ ਕੋਈ ਨਾਂ ਕੌਈ ਹੱਲ ਕੱਢਿਆ ਜਾ ਸਕੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply