ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਹਲਕਾ ਅਟਾਰੀ ਦੇ ਪਿੰਡ ਝੀਤਾ ਕਲਾਂ ਦੇ ਸਾਬਕਾ ਸਰਪੰਚ ਕਾਬਲ ਸਿੰਘ ਦੇ ਪਿਤਾ ਅਤੇ
ਪਿੰਡ ਝੀਤਾ ਕਲਾਂ ਦੀ ਸਰਪੰਚ ਬੀਬੀ ਕੁਲਵੰਤ ਕੌਰ ਦੇ ਸਹੁਰਾ ਜੀਤ ਸਿੰਘ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਉਨ੍ਹਾਂ ਦੇ ਗ੍ਰਹਿ ਪਿੰਡ ਝੀਤਾ ਕਲਾਂ ਵਿਖੇ ਭੋਗ ਪਾਏ ਗਏ।ਇਸ ਉਪਰੰਤ ਅਤੇ ਸ਼ਰਧਾਜ਼ਲੀ ਸਮਾਰੋਹ ਹੋਇਆ।ਭਾਈ ਦਲਬੀਰ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਅਰਦਾਸ ਤੋਂ ਬਾਅਦ ਭਾਈ ਹਰਭਜਨ ਸਿੰਘ ਠੇਕੇਦਾਰ, ਸਰਕਲ ਪ੍ਰਧਾਨ ਬਖਸ਼ੀਸ਼ ਸਿੰਘ ਚਾਟੀਵਿੰਡ, ਸਰਪੰਚ ਕੁਲਵੰਤ ਕੌਰ, ਸਰਪੰਚ ਪੁੰਨਾ ਸਿੰਘ, ਸਰਪੰਚ ਰਮੇਸ਼ ਕੁਮਾਰ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਬੂਟਾ ਸਿੰਘ, ਹਰਜੀਤ ਸਿੰਘ, ਬਾਲ ਸਿੰਘ, ਗੋਪਾਲ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਜੋਸਨ, ਬਲਦੇਵ ਸਿੰਘ ਬੁੱਤ, ਬਾਲ ਕਿਸਨ ਬਾਊ, ਗੁਰਭੇਜ ਸਿੰਘ ਪੰਚ, ਈਸ਼ਰ ਸਿੰਘ, ਕਰਨੈਲ ਸਿੰਘ, ਸੋਨਾ ਸਿੰਘ, ਸੁਰਜੀਤ ਸਿੰਘ ਆਦਿ ਨੇ ਸਵ. ਜੀਤ ਸਿੰਘ ਨੂੰ ਸ਼ਰਧਾਜ਼ਲੀ ਭੇਂਟ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media