Friday, May 29, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਦੇ PPNJ0602202002ਨੌਜਵਾਨ ਵਿਗਿਆਨੀਆਂ ਵਲੋਂ ਇੱਕ ਸ਼ਾਨਦਾਰ ਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਆਕਰਸ਼ਕ ਤੇ ਕਾਰਜਸ਼ੀਲ ਮਾਡਲ ਤਿਆਰ ਕੀਤੇ ਗਏ।ਇਹ ਸਾਰੇ ਹੀ ਮਾਡਲ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਜਿਵੇਂ ‘ਸਵੱਛ ਤੇ ਹਰਿਆ ਭਰਿਆ ਭਾਰਤ, ਰੇਨ ਹਾਰਵੈਸਟਿੰਗ, ਜੈਵਿਕ ਖੇਤਰੀ, ਸੰਤੁਲਿਤ ਭੋਜਨ, ਖਾਧ ਪਦਾਰਥਾਂ ਵਿੱਚ ਮਿਲਾਵਟ ਪ੍ਰਤੀ ਜਾਗਰੁਕਤਾ, ਮੈਜੀਕਲ ਟ੍ਰਿਕਸ, ਹਸਪਤਾਲਾਂ ਦੀ ਸਵੱਛਤਾ, ਮਾਈਕ੍ਰੋਵੇਵ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ, ਮੁੱਢਲੀ ਚਿਕਿਤਸਾ (ਫਸਟ ਏਡ ਬਾਕਸ) ਦੀ ਮਹੱਤਤਾ ਬਾਰੇ ਜਾਣਕਾਰੀ ਨਾਲ ਸੰਬੰਧਤ ਸਨ ।
            ਸਕੂਲ ਦੇ ਇਨ੍ਹਾਂ ਨੌਜਵਾਨ ਵਿਗਿਆਨੀਆਂ ਵਲੋਂ ਇਸ ਪ੍ਰਦਰਸ਼ਨੀ ‘ਚ ਬਹੁਤ ਹੀ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨ ਦੇ ਪ੍ਰਤੀ ਰੁਚੀ ਨੂੰ ਵਿਕਸਿਤ ਕਰਨਾ ਸੀ।ਇਸ ਪ੍ਰਦਰਸ਼ਨੀ ਦੌਰਾਨ ਨੌਜਵਾਨ ਵਿਗਿਆਨੀਆਂ ਵਲੋਂ ਆਪਣੇ ਬਣਾਏ ਮਾਡਲਾਂ ਦੀ ਵਿਆਖਿਆ ਬੜੇ ਹੀ ਪ੍ਰਭਾਵਸ਼ਾਲੀ ਤੇ ਕਾਰਜਸ਼ੀਲ ਤਰੀਕੇ ਨਾਲ ਕੀਤੀ ਗਈ।ਦੀਵਾਨ ਦੇ ਚੇਅਰਮੈਨ ਸਕੂਲ ਭਾਗ ਸਿੰਘ ਅਣਖੀ, ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਅਤੇ ਸ਼੍ਰੀਮਤੀ ਰਵਿੰਦਰ ਕੌਰ ਨਰੂਲਾ ਨੇ ਇਸ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਵਿਗਿਆਨ ਅਧਿਆਪਕਾਵਾਂ ਵਲੋਂ ਕੀਤੇ ਇਸ ੳੇੁਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਭ ਦੀ ਹੌਸਲਾ ਅਫਜਾਈ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਹੋ ਜਿਹੀਆਂ ਉਪਯੋਗੀ ਅਤੇ ਗਿਆਨ ਵਰਧਕ ਪ੍ਰਦਰਸ਼ਨੀਆਂ ਲਗਾਉਣ ਦੇ ਯਤਨ ਕਰਨ ਦੀ ਵੀ ਪ੍ਰੇਰਨਾ ਦਿੱਤੀ।ਇਸ ਪ੍ਰਦਰਸ਼ਨੀ ਦੌਰਾਨ ਸਾਰੀਆਂ ਵਿਗਿਆਨ ਅਧਿਆਪਕਾਵਾਂ ਵੀ ਹਾਜਰ ਸਨ ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply