ਪਟਿਆਲਾ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐੰਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪਾਵਰਕਾਮ ਮੈਨੇਜਮੈਂਟ ਨਾਲ ਪਟਿਆਲਾ ਹੈੰਡ
ਆਫਿਸ ਵਿਖੇ ਮੀਟਿੰਗ ਹੋਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਚੋਧਰ ਸਿੰਘ ਸ਼ਿਵ ਸ਼ੰਕਰ ਸਰਕਲ/ਡਵੀਜ਼ਨ ਸਕੱਤਰ ਕੇਸਰ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨ ਦੇ ਲਈ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ।ਮਿਤੀ 22-7-19 ਤੇ 22-10-19 ਤੇ 24-10-19 ਨੂੰ ਕਿਰਤ ਮੰਤਰੀ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਕਿਰਤ ਕਮਿਸ਼ਨਰ ਪੰਜਾਬ ਤੇ ਪਾਵਰਕਾਮ ਮਨੇਜਮੈਂਟ ਨਾਲ ਮੰਗਾਂ ਹੱਲ ਕਰਨ ‘ਤੇ ਸਹਿਮਤੀ ਹੋਈ ਸੀ, ਜਿਸ ਨੂੰ ਮਨੇਜਮੈਂਟ ਵਲੋਂ ਲਾਗੂ ਨਹੀ ਕੀਤਾ ਸੀ।ਜਿਸ ਦੇ ਰੋਸ ਵਜੋਂ ਪਰਿਵਾਰਾਂ ਸਮੇਤ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫਤਰ ਧਰਨਾ ਦਿੱਤਾ ਗਿਆ ਸੀ ਧਰਨੇ ਦੋਰਾਨ ਕਿਰਤ ਕਮਿਸ਼ਨਰ ਪੰਜਾਬ ਤੇ ਕਿਰਤ ਵਿਭਾਗ ਪ੍ਰਮੁੱਖ ਸਕੱਤਰ ਪੰਜਾਬ ਵਲੋਂ ਜੰਥੇਬੰਦੀ ਨਾਲ ਮੰਗਾਂ ਦਾ ਹੱਲ ਕਰਨ ਦੇ ਹੋਏ ਸਮਝੋਤੇ ਲਾਗੂ ਕਰਨ ਲਈ ਜਥੇਬੰਦੀ ਦੀ ਮੀਟਿੰਗ ਪਾਵਰਕਾਮ ਮਨੇਜਮੈਂਟ ਨਾਲ ਤੈਅ ਕਰਵਾਈ ਸੀ, ਜੋ ਅੱਜ ਪਟਿਆਲਾ ‘ਚ ਹੋਈ। ਮੀਟਿੰਗ ਵਿੱਚ ਪਾਵਰਕਾਮ ਮਨੇਜਮੈਂਟ ਵਲੋਂ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ, ਡਾਇਰੈਕਟਰ ਐਡੀਸ਼ਨਲ ਗਰਗ, ਡਿਪਟੀ ਉਪ-ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ, ਨਿਗਰਾਨ ਇੰਜੀਨੀਅਰ ਸੀਨੀਅਰ ਕਾਰਜਕਾਰੀ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਮੀਟਿੰਗ ‘ਚ ਸ਼ਾਮਲ ਸਨ।24-10-19 ਦੇ ਹੋਏ ਸਮਝੋਤੇ ਬਾਰੇ ਚਰਚਾ ਹੋਈ।ਗੱਲਬਾਤ ਕਰਦਿਆਂ ਸਮਝੋਤੇ ਨੂੰ ਸਹੀ ਕਰ ਕੇ ਲਾਗੂ ਕਰਨ ਦੀ ਜਥੇਬੰਦੀ ਵਲੋਂ ਨੋਟੀਫਕੇਸ਼ਨ ਕਰਨ ਦੀ ਮੰਗ ਕੀਤੀ।ਮੈਨੇਜਮੈਂਟ ਨੇ ਸਹਿਮਤੀ ਦਿੱਤੀ ਕਿ ਕਿਸੇ ਵੀ ਪੁਰਾਣੇ ਕਾਮੇ ਨੂੰ ਕੱਢਿਆ ਨਹੀਂ ਜਾਵੇਗਾ, ਪੁਰਾਣੇ ਕੱਢੇ ਕਾਮਿਆਂ ਨੂੰ ਬਹਾਲ ਕਰਨ ਮੀਨੀਅਮ ਵੇਜ ਵਰਕਓਡਰ ਅਨੁਸਾਰ ਸਕਿਲਡ ਰੇਟ ਲਾਗੂ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ ਅਤੇ ਸਾਰੀਆਂ ਮੰਗਾਂ ਹੱਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ।
ਜਥੇਬੰਦੀ ਨੇ 10 ਫਰਵਰੀ ਨੂੰ ਕਿਰਤ ਤੇ ਰੋਜਗਾਰ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਨੋਟੀਫਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ।ਜੇਕਰ ਮਨੇਜਮੈਂਟ ਨੇ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media