Sunday, July 19, 2026

8 ਫਰਵਰੀ ਦੀ ਸੰਗਰੂਰ ਰੈਲੀ ਬਾਰੇ ਡੀ.ਟੀ.ਐਫ ਸਮਰਾਲਾ-ਮਾਛੀਵਾੜਾ ਸਾਹਿਬ ਬਲਾਕ ਕਮੇਟੀ ਦੀ ਅਹਿਮ ਮੀਟਿੰਗ

ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ ਨੂੰ ਮੁਅਤਲ ਕਰਨਾ ਨਿਰੀ ਤਾਨਾਸ਼ਾਹੀ

ਸਮਰਾਲਾ, 6 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਸਮਰਾਲਾ-ਮਾਛੀਵਾੜਾ ਸਾਹਿਬ ਦੀ ਅਹਿਮ ਮੀਟਿੰਗ PPNJ0602202004ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਅਤੇ ਰਜਿੰਦਰ ਸਿੰਘ ਮਾਛੀਵਾੜਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਜਿਲਾ ਸਕੱਤਰ ਦਲਜੀਤ ਸਮਰਾਲਾ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੁਆਰਾ ਅਧਿਆਪਕ ਮੰਗਾਂ ‘ਤੇ ਅਪਣਾੀ ਲਾਰੇ ਲੱਪੇ ਦੀ ਨੀਤੀ ਖਿਲਾਫ਼ 8 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਰੈਲੀ ਦੀ ਤਿਆਰੀਆਂ ਦਾ ਜਾਇਜਾ ਲਿਆ ਗਿਆ ।
          ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਸਕੱਤਰ ਦਲਜੀਤ ਸਮਰਾਲਾ ਨੇ ਦੱਸਿਆ ਕਿ ਵਿਭਾਗ ਵਲੋਂ ਰੈਸ਼ਨੇਲਾਈਜੇਸ਼ਨ ਦੀ ਨੀਤੀ ਲਾਗੂ ਕਰਦਿਆਂ ਪ੍ਰਾਇਮਰੀ ਵਿਭਾਗ ਦੀਆਂ ਐਚ.ਟੀ ਦੀਆਂ 1900 ਪੋਸਟਾਂ ਖਤਮ ਕਰਕੇ ਵਿਭਾਗ ਨੂੰ ਛਾਂਗਿਆ ਜਾ ਰਿਹਾ ਹੈ ਅਤੇ ਘੱਟਗਿਣਤੀ ਦੀ ਆੜ ਹੇਠ ਪਹਿਲਾਂ ਹੀ 800 ਪ੍ਰਾਇਮਰੀ ਸਕੂਲਾਂ ਨੂੰ ਤਾਲਾ ਲੱਗ ਚੁੱਕਾ ਹੈ।ਡੀ.ਏ ਦੀਆਂ ਕਿਸ਼ਤਾਂ ਅਤੇ ਪੇਅ-ਕਮਿਸ਼ਨ ‘ਤੇ ਬੰਨ੍ਹ ਮਾਰ ਰੱਖਿਆ ਹੈ। 60:40 ਦੀ ਰੇਸ਼ੋ ਤਹਿਤ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਹੱਥ ਪਰ੍ਹਾਂ ਖਿੱਚ ਕੇ ਸਕੂਲਾਂ ਨੂੰ ਜ਼ਬਰਨ ਪਿੰਡਾਂ ਵਿਚੋਂ ਸਹਾਇਤਾ ਰਾਸ਼ੀ ਇਕੱਠੀ ਕਰਨ ਲੀ ਮਜ਼ਬੂਰ ਕੀਤਾ ਜਾ ਰਿਹਾ ਹੈ।ਮਿਸ਼ਨ 100% ਵਰਗਾ ਗੈਰਕੁਦਰਤੀ ਨਾਅਰਾ ਲਿਆ ਕੇ ਬੱਚਿਆਂ ‘ਤੇ ਮਾਨਸਿਕ ਤਸ਼ੱਸ਼ਦ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ਨੂੰ ਅੰਕੜਿਆਂ ਦੀ ਖੇਡ ‘ਚ ਸੁਲਝਾਇਆ ਜਾ ਰਿਹਾ ਹੈ। ਹਰ ਪ੍ਰਾਇਮਰੀ ਸਕੂਲ ਵਿਚ ਪੰਜ ਅਧਿਆਪਕ ਅਤੇ ਐਚ.ਟੀ ਦੀ ਅਸਾਮੀ ਅਤੇ ਮਿਡਲ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਦਿੱਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਵਲੰਟੀਅਰ ਅਧਿਆਪਕਾਂ ਸਮੇਤ ਠੇਕੇ ‘ਤੇ ਕੰਮ ਕਰਦੇ ਸਮੂਹ ਅਧਿਆਪਕ ਰੈਗੂਲਰ ਕੀਤੇ ਜਾਣ, ਹਰ ਬੱਚੇ ਲਈ ਵਰਦੀਆਂ, ਕਿਤਾਬਾਂ ਅਤੇ ਵਜ਼ੀਫੇ ਦਿੱਤੇ ਜਾਣ, ਖਾਲ਼ੀ ਪਈਆਂ ਅਸਾਮੀਆਂ ਦੀ ਗਿਣਤੀ ਮੁਤਾਬਕ ਬੇਰੋਜ਼ਗਾਰਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਬਾਕੀ ਮੰਗਾਂ ਮੰਗ ਪੱਤਰ ਅਨੁਸਾਰ ਪੂਰੀਆਂ ਕਰਵਾਉਣ ਲਈ 8 ਫਰਵਰੀ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਲਈ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ
ਡੀ.ਟੀ.ਐਫ ਪੰਜਾਬ ਦੀ ਸੂਬਾ ਕਮੇਟੀ ਮੈਬਰ ਨਵਚਰਨਪ੍ਰੀਤ ਨੂੰ ਬਿਨਾਂ ਕਾਰਨ ਮੁਅੱਤਲ ਕਰਨ ਦਾ ਵੀ ਜਥੇਬੰਦੀ ਨੇ ਸਖਤ ਨੋਟਿਸ ਲਿਆ ਹੈ।ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਗਹੌਰ ਦੀ ਅਧਿਆਪਿਕਾ ਵਿਦਿਆ ਦੇਵੀ ਦੀ ਦੂਰ ਕੀਤੀ ਬਦਲੀ ਰੱਦ ਕੀਤੀ ਜਾਵੇ।ਆਗੂਆ ਨੇ ਕਿਹਾ ਕਿ ਮੰਗਾਂ ਪੂਰੀਆਂ ਕਰਵਾਉਣ ਲਈ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।
            ਇਸ ਸਮੇਂ ਕਮੇਟੀ ਮੈਂਬਰ ਸੰਜੇ ਪੁਰੀ, ਸਤਨਾਮ ਸਿੰਘ, ਬਲਦੇਵ ਸਿੰਘ, ਜਸਵੀਰ ਜੱਸੀ ਘੁਲਾਲ, ਰਾਜਵੀਰ ਸਮਰਾਲਾ, ਕਮਲਦੀਪ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply