Tuesday, April 14, 2026

ਬੀ.ਬੀ.ਕੇ ਡੀ.ਏ.ਵੀ ਵਿਦਿਆਰਥਣਾਂ ਨੇ ‘ਰੰਗ ਉਤਸਵ’ ਦੇ ਬੈਨਰ ਹੇਠ ਲਗਾਈ ਕਲਾ ਪ੍ਰਦਰਸ਼ਨੀ

ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਆਰਟ ਗੈਲਰੀ ਵਿਖੇ ‘ਰੰਗ PPNJ0802202001ਉਤਸਵ’ ਦੇ ਬੈਨਰ ਹੇਠ ਕਲਾ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਮਕਸਦ ਵਿਦਿਆਰਥਣਾਂ ਦੀ ਲੁਕੀ ਹੋਈ ਕਲਾ ਨੂੰ ਉਭਾਰਣਾ ਸੀ।ਪ੍ਰਦਰਸ਼ਨੀ ਦੌਰਾਨ ਚਿਤਰਕਲਾ ਦੀਆਂ ਵੱਖ-ਵੱਖ ਕਲਾ ਵੰਨਗੀਆਂ ਪੇਟਿੰਗ, ਗ੍ਰਾਫਿਕਸ, ਪੋਰਟਰੇਟ, ਫੋਟੋਗ੍ਰਾਫੀ ਅਤੇ ਕੰਧ ਚਿੱਤਰ ਪ੍ਰਦਰਸ਼ਿਤ ਕੀਤੇ ਗਏ।
               ਪਰਿਧੀ ਆਰਟ ਗਰੁੱਪ ਮੁਖੀ ਤੇ ਆਲ ਇੰਡੀਆ ਫੋਕ ਐਂਡ ਟਰਾਈਬਲ ਆਰਟ ਪ੍ਰੀਸ਼ਦ ਦੇ ਪ੍ਰਧਾਨ ਨਿਰਮਲ ਰਤਨ ਲਾਲ ਵੈਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵਿਦਿਆਰਥਣਾਂ ਨੇ ਮੁੱਖ ਮਹਿਮਾਨ ਦਾ ਸ਼ਾਨਦਾਰ ਸਵਾਗਤ ਕੀਤਾ। ਮੁੱਖ ਮਹਿਮਾਨ ਵੈਦ ਨੇ ਪ੍ਰਦਰਸ਼ਨੀ ਵੇਖ ਕੇ ਕਿਹਾ ਕਿ ਇਹ ਕੱਟੜਵਾਦੀ ਸਮਾਜ ਵਿੱਚ ਇਸਤਰੀਆਂ ਦੀ ਸ਼ਕਤੀ ਦਾ ਬਿਹਤਰੀਨ ਪ੍ਰਦਰਸ਼ਨ ਹੈ।ਪ੍ਰਦਰਸ਼ਨੀ ਲਗਾਉਣ ਵਿੱਚ ਜਸਦੀਪ ਕੌਰ, ਸਰਗੁਣਪ੍ਰੀਤ ਕੌਰ, ਸਮੀਕਸ਼ਾ ਮਹਿਰਾ, ਟਵਿੰਕਲ ਭਗਤ, ਸੀਸ਼ਮ ਕੁਮਾਰੀ, ਜਸਲੀਨ ਕੌਰ, ਲਖਵਿੰਦਰ ਕੌਰ, ਸਵਰਨਾ ਕੁਮਾਰੀ, ਕਰਮਜੀਤ ਕੌਰ, ਗਾਇਤਰੀ ਮੁੰਡੇ, ਪਰਮਜੀਤ ਕੌਰ, ਅਮਾਨਤ ਕਨੌਜੀਆ, ਸਵਰਨਾ ਕੁਮਾਰੀ ਅਤੇ ਜਸਲੀਨ ਕੌਰ ਬਮਰਾਹ ਦਾ ਪ੍ਰਦਰਸ਼ਨੀ ‘ਚ ਅਹਿਮ ਯੋਗਦਾਨ ਰਿਹਾ।ਇਸ ਮੌਕੇ ਕਾਲਜ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਫਾਈਨ ਆਰਟ ਵਿਭਾਗ ਤੋਂ ਅਧਿਆਪਕਾ ਸ੍ਰੀਮਤੀ ਸ਼ੈਫਾਲੀ ਜੌਹਰ, ਅੰਕਿਤਾ ਮਹਾਜਨ, ਅਦਿਤੀ ਜੈਨ, ਜਸਮੀਤ ਕੌਰ, ਪ੍ਰਿੰਯਕਾ ਖੰਨਾ, ਰਮਨਦੀਪ ਕੌਰ, ਗਣੇਸ਼ ਨਾਇਕ, ਸੁਮਿਤ ਕੁਮਾਰ, ਜਸਪਾਲ ਸਿੰਘ, ਜਗਦੀਪ ਸਿੰਘ ਅਤੇ ਕੁਲਤਾਰ ਰਾਣਾ, ਆਰਟ ਗੈਲਰੀ ਦੇ ਆਨ. ਜਨ. ਸਕੱਤਰ ਡਾ. ਆਰਟਿਸਟ ਏ.ਐਸ ਚਮਕ, ਨਰਿੰਦਰ ਸਿੰਘ, ਅਤੁੱਲ ਮਹਿਰਾ, ਮਾਲਾ ਚਾਵਲਾ ਤੇ ਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ 13 ਅਪ੍ਰੈਲ (ਜਗਦੀਪ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਾਲ 2025 ਦੌਰਾਨ ਗਰੁੱਪ, ਡਾਇਰੈਕਟੋਰੇਟ …

Leave a Reply