Sunday, September 20, 2026

ਸਕਾਊਟ ਐਂਡ ਗਾਈਡ ਕੈਂਪ ਦਾ ਆਯੋਜਨ

ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ ) – ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ PPNJ0802202009ਸੰਗਰੂਰ ਵਿਖੇ ਸਕਾਉਟਿੰਗ ਦਾ ਤ੍ਰਿਤੀਆ ਚਰਨ / ਸਵਰਨ ਪੰਖ ਕੈਂਪ ਲਗਾਇਆ ਗਿਆ। ਚਾਰ ਦਿਨ ਚੱਲੇ ਇਸ ਕੈੰਂਪ ਵਿੱਚ ਕੱਬ ਅਤੇ ਬੁਲਬੁਲ ਬੱਚਿਆਂ ਨੇ ਭਾਗ ਲਿਆ।ਏ.ਐਸ.ਟੀ.ਸੀ ਪੰਜਾਬ ਦਰਸ਼ਨ ਸਿੰਘ ਅਤੇ ਲੇਡੀ ਕਬ ਮਾਸਟਰ ਨਿਸ਼ਾ ਰਾਣੀ ਨੇ ਬੱਚਿਆਂ ਨੂੰ ਟਰੇਨਿੰਗ ਦਿੱਤੀ।ਇਸ ਕੈੰਪ ਦੌਰਾਨ ਸਕਾਊਟ ਸਿਲੇਬਸ, ਮੁਢਲੀ ਸਹਾਇਤਾ, ਪੜ੍ਹਾਈ ਅਤੇ ਹੋਰ ਵੀ ਰੋਜ਼ਾਨਾ ਜੀਵਨ ‘ਚ ਕੰਮ ਆਉਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਸਕਾਊਟਿੰਗ ਦੀਆਂ ਇਹ ਗਤੀਵਿਧੀਆਂ ਬਹੁਤ ਹੀ ਰੌਚਕ ਅਤੇ ਸਿੱਖਿਆਦਾਇਕ ਸਨ।
               ਸਕੂਲ ਇੰਚਾਰਜ ਰਾਜਿੰਦਰ ਕੌਰ ਨੇ ਦੱਸਿਆ ਕਿ ਸਕਾਉਟਿੰਗ ਜਰੀਏ ਜਿਥੇ ਬੱਚਿਆਂ `ਚ ਵਧੀਆ ਜੀਵਨ ਜਾਂਚ ਢੰਗ ਅਤੇ ਅਨੁਸ਼ਾਸਨ ਆਇਆ ਹੈ, ਉਥੇ ਹੀ ਸਿੱਖਣ ਦੇ ਪੱਧਰਾਂ ‘ਚ ਵੀ ਕਾਫ਼ੀ ਸੁਧਾਰ ਹੋਇਆ ਹੈ।ਇਸ ਮੌਕੇ ਜਸਵੀਰ ਕੌਰ, ਰਿਸ਼ੂ ਰਾਣੀ, ਜਸਵੀਰ ਕੌਰ ਸਮਰਾ ਅਤੇ ਅਮਨਦੀਪ ਕੌਰ ਵੀ ਹਾਜ਼ਰ ਰਹੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply