Tuesday, August 25, 2026

ਬੇਗ਼ਮਪੁਰਾ …

Guru Ravidas JIਬਾਣੀ ਪੜ੍ਹ ਕੇ ਅਮਲ ਕਮਾਈਏ,
ਗੁਰੂ ਰਵੀਦਾਸ ਦੇ ਬਚਨ ਪੁਗਾਈਏ,
ਸਾਰੇ ਬਣਦੇ ਫਰਜ਼ ਨਿਭਾਈਏ,
ਦੇਸ਼ ਨੂੰ ਬੇਗ਼ਮਪੁਰਾ ਬਣਾਈਏ।

ਹੁੰਦੀ ਕਿਰਤ ਦੀ ਲੁੱਟ ਬਚਾਈਏ,
ਚੰਮ ਨੂੰ ਕੰਮ ਨਾਲੋਂ ਵਡਿਆਈਏ,
ਹੱਕ ਪਰਾਇਆ ਕਦੇ ਨਾ ਖਾਈਏ,
ਦੇਸ਼ ਨੂੰ ਬੇਗ਼ਮਪੁਰਾ ਬਣਾਈਏ।

ਲੱਗੀ ਫਿਰਕੂ ਅੱਗ ਬੁਝਾਈਏ,
ਜਾਤ-ਪਾਤ ਦਾ ਕੋਹੜ ਮੁਕਾਈਏ,
ਗਲ਼ ਲਾ ਸਭ ਨੂੰ ਠੰਢ ਵਰਤਾਈਏ,
ਦੇਸ਼ ਨੂੰ ਬੇਗ਼ਮਪੁਰਾ ਬਣਾਈਏ।

ਝੂਠ ਨੂੰ ਭੁੱਲ ਕੇ ਨਾ ਅਪਣਾਈਏ,
ਸ਼ੱਚ ਦੇ ਸੂਰਜ ਨੂੰ ਚਮਕਾਈਏ,
ਲੋੜ ਪਏ ਤਾਂ ਖੁਦ ਬਲ਼ ਜਾਈਏ,
ਦੇਸ਼ ਨੂੰ ਬੇਗ਼ਮਪੁਰਾ ਬਣਾਈਏ।

`ਰੰਗੀਲਪੁਰੇ` `ਚ ਗੱਲ ਸਮਝਾਈਏ,
ਕਿਸੇ ਦੀ ਗਲ਼ਤੀ ਨਾ ਦੁਹਰਾਈਏ,
ਆਪਣੇ ਆਪ ਨੂੰ ਰਾਹੇ ਪਾਈਏ,
ਦੇਸ਼ ਨੂੰ ਬੇਗ਼ਮਪੁਰਾ ਬਣਾਈਏ।

ਬਾਣੀ ਪੜ੍ਹ ਕੇ ਅਮਲ ਕਮਾਈਏ,
ਗੁਰੂ ਰਵੀਦਾਸ ਦੇ ਬਚਨ ਪੁਗਾਈਏ।

Gurpreet Rangilpur

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855207071

Check Also

ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …

Leave a Reply