Sunday, February 1, 2026

ਪਾਲੀ ਬੱਲੋਮਾਜ਼ਰਾ ਸਰੋਤਿਆਂ ਦੇ ਰੂਬਰੂ

             ਪਾਲੀ ਬੱਲੋਮਾਜ਼ਰਾ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ।ਪਾਲੀ ਇੱਕ ਜਾ ਦੋ ਦਿਨ ਜਾਂ ਮਹੀਨਿਆਂ ਦਾ ਚਰਚਾ ਵਿੱਚ ਆਇਆ ਹੋਇਆ ਗਾਇਕ ਨਹੀਂ।ਇਸ ਗਾਇਕ ਨੇ ਬਹੁਤ ਸਾਲ ਪਹਿਲਾਂ ਸੰਗੀਤ ਜਗਤ ਵਿੱਚ ਪੈਰ ਰੱਖਿਆ ਅਤੇ ਹੌਲੀ-ਹੌਲੀ ਆਪਣੀ ਮਿਹਨਤ ਸਦਕਾ ਮੰਜ਼ਿਲ ਵੱਲ ਵਧਦਾ ਗਿਆ।
               ਪਾਲੀ ਬੱਲੋਮਾਜਰਾ ਦਾ ਜਨਮ 29 ਅਪ੍ਰੈਲ 1974 ਨੂੰ ਮਾਤਾ ਸੁਰਿਦਰ ਕੌਰ ਪਿਤਾ ਬਲਵੀਰ ਸਿੰਘ ਦੇ ਘਰ ਪਿੰਡ ਬੱਲੋਮਾਜਰਾ ਵਿੱਚ ਹੋਇਆ।ਸ੍ਰੀ ਚਮਕੌਰ ਸਾਹਿਬ ਖਾਲਸਾ ਹਾਈ ਸਕੂਲ ਤੋਂ ਮੁੱਢਲੀ ਪੜਾਈ ਸ਼ੁਰੂ ਕਰ ਕੇ ਬੀ.ਏ ਪਾਸ ਕੀਤੀ।ਬਚਪਨ ਨਾਨਕੇ ਪਿੰਡ ਭੁਰੜੇ ਗੁਜ਼ਰਿਆ ਲਿਖਣ ਦਾ ਸ਼ੌਕ 6-7 ਸਾਲ ਦੀ ਉਮਰ ਤੋਂ ਹੀ ਪੈ ਗਿਆ।ਸਕੂਲ ‘ਚ ਨਿੱਕੇ ਮੋਟੇ ਪ੍ਰੋਗਰਾਮਾਂ ‘ਚ ਗਾਉਂਦਾ ਗਾਉਂਦਾ ਗੁਰਪਾਲ ਸਿੰਘ ਹੌਲੀ-ਹੌਲੀ ਪਾਲੀ ਬੱਲੋਮਾਜਰਾ ਬਣ ਗਿਆ।ਪਾਲੀ ਦਾ ਪਿੰਡ ਬੱਲੋਮਾਜਰਾ ਜਿਲਾ ਮੋਹਾਲੀ ਏਅਰਪੋਰਟ ਰੋਡ ‘ਤੇ ਸਥਿਤ ਹੈ।ਦੋਸਤ ਜੱਸੀ ਧਨੌਲਾ, ਗੁਰਬਖਸ ਸ਼ੌਕੀ ਤੇ ਸਤਿਕਾਰਯੋਗ ਸਤਵਿੰਦਰ ਬੁੱਗਾ ਦੀ ਪ੍ਰੇਰਨਾ ਸਦਕਾ ਗਾਉਣ ਦੀ ਪ੍ਰੇਰਨਾ ਮਿਲੀ।ਇਸ ਤੋਂ ਇਲਾਵਾ ਸਾਹਿਤਕਾਰ ਜਸਪਾਲ ਕੌਰੇਆਣਾ ਬਠਿੰਡੇ ਵਾਲੇ ਤੋਂ ਉਸ ਨੂੰ ਬਹੁਤ ਹੱਲਾਸ਼ੇਰੀ ਮਿਲੀ।ਹਰ ਕਦਮ ‘ਤੇ ਜਸਪਾਲ ਕੌਰੇਆਣਾ ਨੇ ਵੱਧ ਚੜ੍ਹ ਕੇ ਸਾਥ ਦਿੱਤਾ।ਇਹਨਾਂ ਪਾਲੀ ਦੇ ਹਰੇਕ ਗੀਤ ਨੂੰ ਸਰੋਤਿਆਂ ਤੱਕ ਪਹੁੰਚਾਉਣ ‘ਚ ਯੋਗਦਾਨ ਪਾਇਆ।ਪਾਲੀ ਜਸਪਾਲ ਕੌਰੇਆਣਾ ਦਾ ਹਮੇਸ਼ਾਂ ਰਿਣੀ ਰਹੇਗਾ।ਪਾਲੀ ਨੇ ਜਸਪਾਲ ਕੌਰੇਆਣਾ ਦੇ ਲਾਡਲੇ ਸਪੂਤ ਗਾਇਕ ਅਮਨੀ ਦਾ ਨਵਾਂ ਸਿੰਗਲ ਟਰੈਕ 24 ਕੈਰੇਟ ਬੇਹੱਦ ਪਾਪੂਲਰ ਹੋਣ ਦੀਆਂ ਵੀ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਤੋਂ ਇਲਾਵਾ ਇਟਲੀ ਤੋ ਰਿੰਕੂ ਅਤੇ ਸ਼ਿੰਦਾ ਮਿਲਨੋ ਵਾਲਾ ਗੁਰਜੀਤ ਸਿੰਘ ਬੱਲੋਮਾਜਰਾ ਇਟਲੀ ਗਰੀਸ ਤੋਂ ਲਾਡੀ ਇੰਡੀਅਨ ਅੰਬੈਸੀ ਤੋ ਟੋਨੀ ਬਾਈ ਬੰਤ ਲਾਰਸਾ ਅਤੇ ਸੋਨੂੰ ਬੱਲੋਮਾਜਰਾ ਹਰ ਵੇਲੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ।ਜਿੰਨਾ ਦਾ ਪਾਲੀ ਬੱਲੋਮਾਜਰਾ ਤਹਿ ਦਿਲੋਂ ਧੰਨਵਾਦ ਕਰਦਾ ਹੈ।ਪਾਲੀ ਦੀ ਕਲਮ ਵਿਚੋਂ ਨਿਕਲਿਆ ਗੀਤ ਸਭ ਤੋਂ ਪਹਿਲਾਂ 1992 ਵਿੱਚ “ਕਦੋ ਆਵੇਗਾ ਬਰਾਤ ਲੈ ਕੇ ਸੋਹਣਿਆ” ਜਗਤਾਰ ਜੱਗਾ ਪਤਿਆਣਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ।
ਪਾਲੀ ਬੱਲੋਮਾਜਰਾ ਦੀ ਕਲਮ ਤੋਂ ਲਿਖੇ ਬੋਲ ਗੁਰਬਖਸ਼ ਸੌਕੀ ਜੱਸੀ ਧਨੌਲਾ ਅਤੇ ਕੁੱਝ ਹੋਰ ਗਾਇਕਾਂ ਨੇ ਵੀ ਗਾਏ।ਪਾਲੀ ਬੱਲੋਮਾਜਰਾ 1995 ਵਿੱਚ ਗ੍ਰੀਸ ਚਲਾ ਗਿਆ।ਉਥੇ ਉਸ ਨੇ ਪੰਜ ਸਾਲ ਮਿਹਨਤ ਕੀਤੀ।ਉਸ ਤੋਂ ਬਾਅਦ ਸੰਨ 2000 ਵਿੱਚ ਦਾਣਾ ਪਾਣੀ ਉਸ ਨੂੰ ਸਵਿਟਜਲਰਲੈਂਡ ਲੈ ਆਇਆ।ਠੰਡੇ ਮੁਲਖ ਦੀਆਂ ਗਰਮ ਹਵਾਵਾ ਝੱਲਦਿਆਂ 2012 ਵਿੱਚ ਨਮਸਕਾਰ ਇੰਡੀਆ ਨਾਮ ਦੀ ਕੰਪਨੀ ਸ਼ੁਰੂ ਕੀਤੀ।ਜਿਸ ਦਾ 2019 ਵਿਚ ਨਾਮ ਬਦਲ ਕੇ ਹੋਸਟ ਇੰਡੀਆ ਕਰ ਦਿੱਤਾ।ਹੋਸਟ ਇੰਡੀਆ ਮੁਸੀਕ ਕੰਪਨੀ ਵਿੱਚ ਹੁਣ ਤੱਕ ਕਈ ਨਾਮਵਾਰ ਗਾਇਕਾਂ ਦੇ ਵੀਡੀਓ ਆ ਚੁੱਕੇ ਹਨ। ਜਿਹਨਾਂ ਵਿੱਚ ਪਾਲੀ ਬੱਲੋਮਾਜਰਾ ਦਾ ਆਪਣਾ ਵੀ ਇੱਕ ਗੀਤ ਹਾਜ਼ਰ ਹੈ।ਗੀਤ “ਰਿਸ਼ਤੇ” ਜਿਸ ਨੂੰ ਆਪ ਦਰਸ਼ਕਾਂ ਵਲੋਂ ਬਹੁਤ ਹੀ ਪਿਆਰ ਮਿਲਿਆ।ਆਪਣੀ ਗਾਇਕੀ ਦੇ ਸਫਰ ਨੂੰ ਅੱਗੇ ਤੋਰਦਿਆਂ ਪਾਲੀ ਸਰੋਤਿਆਂ ਦੇ ਰੂਬਰੂ ਆਪਣਾ ਨਵਾਂ ਨਕੋਰ ਇੱਕ ਹੋਰ ਗੀਤ ਫਰਵਰੀ ਮਹੀਨੇ ‘ਚ ਆਪ ਜੀ ਦੀ ਨਜ਼ਰ ਕੀਤਾ।ਜਿਸ ਦਾ ਨਾਂ ਹੈ “ਸ਼ੌਕ” ਜਿਸ ਨੂੰ ਬਹੁਤ ਹੀ ਜਿਆਦਾ ਯੂ-ਟਿਊਬ ‘ਤੇ ਪਸੰਦ ਕੀਤਾ ਜਾ ਰਿਹਾ ਹੈ।ਜਿਸ ਨੂੰ ਉਨ੍ਹਾਂ ਖੁਦ ਲਿਖਿਆ ਹੈ।ਸੰਗੀਤ ਦਵਿੰਦਰ ਕੈਂਥ ਨੇ ਦਿੱਤਾ ਹੈ ਵੀਡੀਓ ਰਿਕੀ ਬੋਪਾਰਾਏ ਨੇ ਤਿਆਰ ਕੀਤਾ ਅਤੇ ਡਾਇਰੈਕਟਰ ਗੁਰਜੋਤ ਮੋਹਾਲੀ ਪ੍ਰੋਡਕਸ਼ਨ ਪ੍ਰੀਤ ਬਾਵਾ ਲੇਬਲ ਹੋਸਟ ਇੰਡੀਆ ਮਿਊਜ਼ਿਕ ਦਾ ਹੈ।ਪੋਸਟਰ ਡਿਜ਼ਾਇਨ ਪ੍ਰਿੰਸ ਜੀਤ ਪ੍ਰਿੰਟਿੰਗ ਸੋਲੂਸ਼ਨ ਨੇ ਕੀਤਾ ਹੈ।
                 ਹੋਸਟ ਇੰਡੀਆ ਰੈਸਟੋਰੈਂਟ ਦੇ ਨਾਲ ਨਾਲ ਆਪਣਾ ਸ਼ੌਕ ਵੀ ਬਰਕਰਾਰ ਰੱਖਿਆ ਹੋਇਆ ਏ।ਪਾਲੀ ਦਾ ਕਹਿਣਾ ਹੈ ਕਿ ਉਹ ਰੱਬ ਵਰਗੇ ਸਰੋਤਿਆਂ ਦਾ ਬਹੁਤ ਰਿਣੀ ਹੈ।ਜਿੰਨਾਂ ਮੈਨੂੰ ਪਹਿਲਾਂ ਵੀ ਮਣਾ ਮੂੰਹੀ ਪਿਆਰ ਦਿੱਤਾ। ਉਮੀਦ ਹੈ ਹੁਣ ਵੀ ਸਰੋਤੇ ਮੇਰੇ ਗੀਤ “ਸ਼ੌਕ” ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ।ਰੱਬ ਅੱਗੇ ਫਰਿਆਦ ਕਰਦੇ ਹਾਂ ਕਿ ਮਾਲਕ ਇਸ ਫਨਕਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇ ਕੇ ਗਾਇਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਵੇ।ਗਾਇਕੀ ਦੇ ਇਸ ਸਿਤਾਰੇ ਦਾ ਨਾਮ ਆਸਮਾਨ ਦੇ ਤਾਰੇ ਵਾਂਗ ਚਮਕੇ।

Baltej Sandhu1

 

 

 

ਬਲਤੇਜ ਸੰਧੂ ਬੁਰਜ਼
ਪਿੰਡ ਬੁਰਜ਼ ਲੱਧਾ (ਬਠਿੰਡਾ)

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply