ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਸੰਗਰੂਰ ਵਲੋਂ ਸਥਾਨਕ ਗੁੱਗਾ ਮਾੜੀ
ਦੇ ਗਰਾਉਂਡ ਵਿਖੇ ਸੀ.ਏ.ਏ ਐਨ.ਆਰ.ਸੀ ਅਤੇ ਐਨ.ਪੀ.ਆਰ ਦੇ ਵਿਰੋਧ ਵਿੱਚ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕੀਤੀ।ਆਪਣੇ ਭਾਸ਼ਣ ਦੌਰਾਨ ਉਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਸਰਕਾਰ ਫੁੱਟ ਪਾਓ ਅਤੇ ਭਾਈ ਨੂੰ ਭਾਈ ਨਾਲ ਲੜਾਉਣ ਦਾ ਯਤਨ ਕਰ ਰਹੀ ਹੈ।ਸੀ.ਏ.ਏ, ਐਨ.ਸੀ.ਆਰ ਅਤੇ ਐਨ.ਪੀ.ਆਰ ਦੇ ਖਿਲਾਫ਼ 16 ਫਰਵਰੀ ਨੂੰ ਮਲੇਰਕੋਟਲਾ ਵਿਖੇ ਆਯੋਜਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਕਿਸਾਨਾਂ ਦੇ ਨਾਲ-ਨਾਲ ਬੀਬੀਆਂ ਭੈਣਾਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ।ਯੂਨੀਅਨ ਦੇ ਪੰਜਾਬ ਆਗੂ ਜਸਵਿੰਦਰ ਸਿੰਘ ਸੋਮਾ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਇਕਾਈ ਪ੍ਰਧਾਨ ਅਜੈਬ ਸਿੰਘ, ਸੁਰਜੀਤ ਸਿੰਘ ਬਲਕਾਰ ਸਿੰਘ, ਦਰਬਾਰਾ ਸਿੰਘ, ਨਛੱਤਰ ਸਿੰਘ, ਸੋਮ ਨਾਥ, ਸਰੂਪ ਚੰਦ ਕਿਲਾ ਭਰੀਆਂ ਅਤੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ ।
Punjab Post Daily Online Newspaper & Print Media