ਧੂਰੀ, 14 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਧੂਰੀ ਇਕਾਈ ਦੇ ਆਗੂਆਂ
ਦੀ ਇੱਕ ਮੀਟਿੰਗ ਖੁਰਾਕ ਅਤੇ ਸਪਲਾਈ ਦਫਤਰ ਧੂਰੀ ਵਿਖੇ ਹੋਈ ਜਿਸ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਵਾਰ-ਵਾਰ ਵਾਅਦਾ ਕਰਨ ਉਪਰੰਤ ਵੀ ਛੇਂਵੇਂ ਪੇਅ ਕਮੀਸ਼ਨ ਦੀ ਰਿਪੋਰਟ ਤੁਰੰਤ ਦੇਣ, ਕੱਚੇ ਕਰਮਚਾਰੀਆਂ ਨੂੰ ਵੈਲਫੇਅਰ ਮੁਲਾਜ਼ਮ ਐਕਟ 2016 ਤਹਿਤ ਪੱਕਾ ਕਰਨ, ਡੀ.ਏ ਦੀਆਂ ਚਾਰ ਕਿਸ਼ਤਾਂ ਤੁਰੰਤ ਦੇਣ, ਡੀ.ਏ ਦਾ 118 ਮਹੀਨਿਆਂ ਦਾ ਬਕਾਇਆ ਦੇਣ, ਮੁਲਾਜ਼ਮਾਂ ‘ਤੇ ਲਗਾਏ 200 ਰੁਪਏ ਵਿਕਾਸ ਟੈਕਸ ਖਤਮ ਕਰਨ, ਆਂਗਣਵਾੜੀ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ 18 ਹਜ਼ਾਰ ਤਨਖਾਹ ਦੇਣ ਵਰਗੀਆਂ ਮੰਗਾਂ ਨਾ ਮੰਨਦੇ ਹੋਏ ਟਾਲ-ਮਟੋਲ ਦੀ ਨੀਤੀ ਅਪਨਾਉਂਦੀ ਆ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਰਣਜੀਤ ਸਿੰਘ ਰਾਣਵਾਂ, ਮੇਲਾ ਸਿੰਘ ਪੁੰਨਾਵਾਲ, ਹੰਸ ਰਾਜ ਦੀਦਾਰਗੜ੍ਹ, ਗੁਰਮੀਤ ਸਿੰਘ, ਗੁਰਜੀਤ ਸਿੰਘ, ਚਰਨਜੀਤ ਸਿੰਘ, ਗੁਰਤੇਜ ਸ਼ਰਮਾ, ਨਾਜਰ ਸਿੰਘ, ਇੰਦਰ ਸਿੰਘ, ਨਿਰਮਲ ਸਿੰਘ, ਬਹਾਦਰ ਪਾਲ, ਜੰਟਾ ਸਿੰਘ, ਮਨੋਹਰ ਲਾਲ ਅਤੇ ਪ੍ਰੇਮ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਬੰਧੀ ਫੈਸਲਾ ਨਾ ਲਿਆ ਤਾਂ 24 ਫਰਵਰੀ ਨੂੰ ਮੁਹਾਲੀ ਵਿਖੇ ਰਾਜ ਪੱਧਰ ਦੀ ਰੋਸ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media