ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਹਰਿੰਦਰਪਾਲ
ਸਿੰਘ ਖਾਲਸਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਿਲ੍ਹਾ ਪ੍ਰਧਾਨਾਂ ਦੀ ਨਵੀਂ ਚੋਣ ਤਹਿਤ ਜਸਵੰਤ ਸਿੰਘ ਬੁਢਲਾਡਾ, ਜਗਦੀਪ ਸਿੰਘ ਧਨੇਠਾ, ਫਰੀਡਮ ਫਾਇਟਰ ਬੀਬੀ ਸ਼ਮਿੰਦਰ ਕੌਰ, ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰ ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਜਿਲ੍ਹਾ ਜਥੇਬੰਦੀ ਦੀ ਚੋਣ ਕੀਤੀ ਗਈ।ਜਿਸ ਵਿੱਚ ਸਰਬਸੰਮਤੀ ਨਾਲ ਸਿਆਸਤ ਸਿੰਘ ਝਿੰਜਰ ਨੂੰ ਜਿਲ੍ਹਾ ਪ੍ਰਧਾਨ, ਮਨਜੀਤ ਸਿੰਘ ਢੱਡਰੀਆਂ ਨੂੰ ਜਨਰਲ ਸਕੱਤਰ, ਜੋਗਿੰਦਰ ਸਿੰਘ ਨੂੰ ਜਿਲ੍ਹਾ ਖਜਾਨਚੀ ਚੁਣਿਆ ਗਿਆ ਅਤੇ ਚਮਕੌਰ ਸਿੰਘ ਨੂੰ ਪੰਜਾਬ ਬਾਡੀ ਵਿਚ ਮੈਂਬਰ ਲਿਆ ਗਿਆ ਬਾਕੀ ਦੀ ਸਾਰੀ ਜਿਲ੍ਹਾ ਚੋਣ ਦੇ ਅਧਿਕਾਰ ਨਵੇਂ ਚੁਣੇ ਪ੍ਰਧਾਨ ਤੇ ਸਕੱਤਰ ਨੂੰ ਦਿੱਤੇ ਗਏ।
ਇਸ ਮੌਕੇ ਵਿਸਾਖਾ ਸਿੰਘ ਮਨਜੀਤ ਸਿੰਘ ਕਪੂਰ, ਜਸਪਾਲ, ਭਜਨ ਸਿੰਘ, ਸੁਰਿੰਦਰ ਸਿੰਘ ਕੈਰੋਂ, ਰਾਮ ਸਿੰਘ, ਜਸਵਿੰਦਰ ਸਿੰਘ ਸੰਗਰੂਰ, ਲਾਲ ਸਿੰਘ ਸੁਨਾਮ, ਮਹਿਲ ਸਿੰਘ ਮੁਖਤਿਆਰ ਸਿੰਘ, ਪਵਨਦੀਪ ਕੌਰ, ਜਸਵੀਰ ਕੌਰ, ਸੁਖਦੇਵ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਜਿਲ੍ਹਾ ਸੰਗਰੂਰ ਦੇ ਫਰੀਡਮ ਫਾਇਟਰ ਪਰਿਵਾਰ ਹਾਜ਼ਰ ਸਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media