Friday, June 13, 2025
Breaking News

ਨਾਬਾਲਿਗ ਵਾਹਨ ਚਾਲਕਾਂ ਦੇ ਮਾਪਿਆਂ ਖ਼ਿਲਾਫ ਵੀ ਹੋ ਸਕਦੀ ਹੈ ਕਾਰਵਾਈ- ਏ.ਐਸ.ਆਈ ਗੁਰਬਚਨ ਸਿੰਘ

ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟੈ੍ਰਫਿਕ ਪੰਜਾਬ ਸ਼ਰਦ ਸੱਤਿਆ ਚੌਹਾਨ ਅਤੇ ਜਿਲਾ੍ ਪੁਲਿਸ PPNJ1902202010ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਸਬੰਧ ਵਿੱਚ ਟੈ੍ਰਫਿਕ ਪ੍ਰੀਤਾ ਲੀ-ਲੈਸਨ ਸੀਨੀਅਰ ਸਕੈਂਡਰੀ ਸਕੂਲ ਸਰਕੂਲਰ ਰੋਡ ਕਪੂਰਥਲਾ ਵਿਖੇ ਐਜੂਕੇਸ਼ਨ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਨੇ ਜਾਗਰੂਕਤਾ ਸੈਮੀਨਾਰ ਦੌਰਾਨ ਕਿਹਾ ਕਿ ਨਾਬਾਲਿਗ ਵਾਹਨ ਚਾਲਕਾਂ ਦੇ ਮਾਪਿਆਂ ਖ਼ਿਲਾਫ ਵੀ ਹੋ ਸਕਦੀ ਹੈ ਕਾਰਵਾਈ।ਨਾਬਾਲਿਗ ਸੜਕਾਂ ਦੇ ਜਾਇਦਾ ਦੁਰਘਟਨਾਂ ਦਾ ਸ਼ਿਕਾਰ ਹੁੰਦੇ ਹਨ।ਸੜਕ ਉਪਰ ਵਾਹਨ ਚਲਾਉਂਦੇ ਸਮੇਂ ਖੁੱਦ ਦੁਸਰਿਆਂ ਦਾ ਧਿਆਨ ਰੱਖਣ।ਉਨਾਂ ਕਿਹਾ ਕਿ ਇਸ ਸਾਲ ਵਿੱਚ 50 ਪ੍ਰਤੀਸ਼ਤ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦਾ ਟੀਚਾਂ ਮਿੱਥਿਆਂ ਗਿਆ ਹੈ,ਇਸ ਟੀਚੇ ਨੂੰ ਪੂਰਾ ਕਰਨ ਲਈ ਸ਼ਹਿਰ ਜਿਲੇ੍ਹ ਦੇ ਵੱਖ-ਵੱਖ ਥਾਵਾਂ ਤੇ ਟੈ੍ਰਫਿਕ ਸੈਮੀਨਾਰ ਲਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਜਿਹੜੇ ਬੱਚੇ ਸਕੂਲਾਂ ਵਿਚ ਵਾਹਨ ਲੈ ਕੇ ਆਉਂਦੇ ਹਨ, ਉਹਨਾਂ ਕੋਲ ਪੁਰੇ ਕਾਗਜ਼ਾਤ ਹੋਣੇ ਚਾਹੀਦੇੇ ਹਨ, ਨਹੀਂ ਤੇ ਵਾਹਨ ਜ਼ਬਤ ਕੀਤੇ ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਜਦ ਵੀ ਬੱਚਿਆਂ ਨੂੰ ਸਕੂਲ/ਕਾਲਜ ਛੱਡਣ ਲਈ ਆਉਂਦੇ ਹਨ ਤਾਂ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਜਰੂਰ ਪਾਉਣ ਅਤੇ ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਜਰੂਰ ਲਾਉਣ।ਆਪਣੇ ਛੋਟੇ ਬੱਚਿਆਂ ਨੂੰ ਵਾਹਨ ਨਾ ਦੇਣ, ਵਾਹਨ ਚਲਾਉਣ ਲੱਗਿਆਂ ਮੋਬਾਇਲ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਉਨਾਂ ਕਿਹਾ ਕਿ ਡਰਾਈਵਰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਾ ਚਲਾਉਣ।ਸਕੂਲ ਬਸਾਂ ਵਿੱਚ ਅੱਗ ਬੁਝਾਉਣ ਵਾਲੇ ਜੰਤਰ ਜਰੂਰ ਲਗਵਾਏ ਜਾਣ।
ਇਸ ਮੌਕੇ ਪ੍ਰਿਸੀਪਲ ਡੌਲੀ ਸਿੰਘ, ਅਰਨੀਤ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਸਰਵਨ ਸਿੰਘ, ਐਡਵੋਕੇਟ ਚੰਦਨ ਪੁਰੀ ਮੈਂਬਰ ਰੋਡ ਸੇਫਟੀ ਕਮੇਟੀ, ਸੋਰਵ ਮੜੀਆ, ਮਾਸਟਰ, ਮਨਜੀਤ ਕੌਰ ਹਾਜਰ ਸਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …