Monday, July 14, 2025
Breaking News

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ `ਤੇ ਦੋ ਰੋਜ਼ਾ ਕੌਮੀ ਸੈਮੀਨਾਰ 21 ਫਰਵਰੀ ਤੋਂ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ `ਪੰਜਾਬ ਆਰਥਿਕਤਾ ਦੇ Gndu1ਸਮਕਾਲੀ ਮੁੱਦੇ-ਮਾਰਗਦਰਸ਼ਨ` ਵਿਸ਼ੇ `ਤੇ ਦੋ ਰੋਜ਼ਾ ਯੂ.ਜੀ.ਸੀ ਨੈਸ਼ਨਲ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਅਕਾਦਿਮਕ ਅਦਾਰਿਆਂ ਤੋਂ ਪ੍ਰਸਿੱਧ ਵਿਦਵਾਨ ਅਤੇ ਖੋਜਾਰਥੀ ਹਿੱਸਾ ਲੈ ਰਹੇ ਹਨ। ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਨੂੰ ਦਰਪੇਸ਼ ਵੱਖ ਵੱਖ ਆਰਥਿਕ ਚੁਣੌਤੀਆਂ ਅਤੇ ਤਬਦੀਲ਼ੀਆਂ ਸਬੰਧੀ ਨਿੱਠ ਕੇ ਵਿਚਾਰ ਚਰਚਾ ਕੀਤੀ ਜਾਵੇਗੀ।
         ਪੰਜਾਬ ਸਕੂਲ ਆਫ ਇਕਨਾਮਿਕਸ ਦੇ ਮੁਖੀ, ਪ੍ਰੋ. ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਕਮਿਸ਼ਨ ਫਾਰ ਐਗਰੀਕਲਚਰ ਕੌਸਟ ਐਂਡ ਪਰਾਈਜ਼ਜ਼, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ ਇਸ ਮੌਕੇ ਮੁੱਖ ਭਾਸ਼ਣ ਦੇਣਗੇ ਜਦੋਂਕਿ 15ਵੇਂ ਵਿਤ ਕਮਿਸ਼ਨ, ਨਵੀਂ ਦਿੱਲੀ ਦੇ ਮੈਂਬਰ ਸ਼੍ਰੀ ਅਜੈ ਨਰਾਇਨਨ ਝਾਅ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਉਦਘਾਟਨੀ ਭਾਸ਼ਣ ਦੇਣਗੇ। ਸੈਮੀਨਾਰੀ ਦੇ ਸਮਾਪਤੀ ਸਮਾਰੋਹ ਮੌਕੇ ਮਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ, ਨਵੀਂ ਦੱਲੀ ਦੇ ਸਾਬਕਾ ਚੀਫ ਡਾਇਰੈਕਟਰ, ਡਾ. ਰਤਨ ਚੰਦ ਵਿਸ਼ੇਸ ਭਾਸ਼ਣ ਦੇਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …