ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਮਾਰਚ-2020 ਦੌਰਾਨ ਲਗਾਏ ਜਾ ਰਹੇ
ਜਾਬ ਫੇਅਰ ਸਬੰਧੀ ਪਠਾਨਕੋਟ ਜ਼ਿਲ੍ਹੇ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟ੍ਰੇਨਿੰਗ ਪਾਰਟਨਰਾਂ ਨਾਲ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਰੋਜ਼ਗਾਰ ਬਿਊਰੋ ਵਿਖੇ ਮੀਟਿੰਗ ਕੀਤੀ ਗਈ।ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਪ੍ਰਦੀਪ ਕੁਮਾਰ ਬਲਾਕ ਮਿਸ਼ਨ ਮੈਨੇਜਰ, ਆਂਚਲ ਬਲਾਕ ਮੈਨੇਜਰ ਟ੍ਰੇਨਿੰਗ ਅਤੇ ਪਲੈਸਮੇਂਟ, ਵਿਜੇ ਕੁਮਾਰ ਬਲਾਕ ਮੈਨੇਜਰ ਸੋਸ਼ਲ ਮੋਬਲਾਇਜੇਸ਼ਨ, ਹਰਪ੍ਰੀਤ ਸਿੰਘ ਬੀ.ਡੀ.ਪੀ.ਓ ਪਠਾਨਕੋਟ, ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਅਤੇ ਹੋਰ ਟ੍ਰੇਨਿੰਗ ਅਧਿਕਾਰੀ ਹਾਜ਼ਰ ਸਨ।
ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਮਾਰਚ ਮਹੀਨੇ ਦੌਰਾਨ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੁਹਾਲੀ, ਐਸ.ਬੀ.ਐਸ ਨਗਰ ਵਿਖੇ ਲਗਾਏ ਜਾਣਗੇ।ਮੀਟਿੰਗ ਵਿੱਚ ਪੰਜਾਬ ਸਕਿਲ ਡਿਵੈਮਲਪਮੈਂਟ ਮਿਸ਼ਨ ਵਲੋ ਜ਼ਿਲ੍ਹਾ ਪਠਾਨਕੋਟ ਵਿੱਚ ਚਲਾਈਆਂ ਜਾ ਰਹੀਆ ਸਕੀਮਾਂ ਦਾ ਰੀਵਿਊ ਵੀ ਕੀਤਾ ਗਿਆ।
Punjab Post Daily Online Newspaper & Print Media