Wednesday, September 23, 2026

ਪੱਤਰਕਾਰ ਸਮਾਜ ਤੇ ਸਰਕਾਰ ਦਾ ਸ਼ੀਸ਼ਾ ਹੁੰਦੇ ਹਨ – ਰਾਜਪਾਲ ਅਚਾਰੀਆ

ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕੇਂਦਰੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਹੋਈ
ਗਾਂਧੀਨਗਰ (ਗੁਜਰਾਤ), 21 ਫਰਵਰੀ (ਪੰਜਾਬ ਪੋਸਟ ਬਿਊਰੋ) – ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕੇਂਦਰੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ PPNJ2102202007ਕਰਦਿਆਂ ਗੁਜਰਾਤ ਦੇ ਰਾਜਪਾਲ ਸ੍ਰੀ ਅਚਾਰੀਆ ਦੇਵਰਾਜ ਨੇ ਸੰਬੋੋਧਨ ਕਿਹਾ ਕਿ ਜਿਹੜਾ ਪੱਤਰਕਾਰ ਆਤਮਾ ਦੀ ਅਵਾਜ਼ ਨਾਲ ਪੱਤਰਕਾਰੀ ਕਰਦਾ ਹੈ, ਉਹ ਹੀ ਸਮਾਜ ਤੇ ਦੇਸ਼ ਵਿੱਚ ਉਸਾਰੂ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਸਮੱਰਥਾ ਰੱਖਦਾ ਹੈ।
             ਪਾਟੀਦਾਰ ਭਾਈਚਾਰੇ ਦੇ ਪ੍ਰਬੰਧ ਹੇਠ ਚੱਲਦੇ ਉਮੀਆ ਮਾਤਾ ਜੀ ਦੇ ਮੰਦਰ ਦੇ ਕਾਨਫਰੰਸ ਹਾਲ ਵਿੱਚ ਯੂਨੀਅਨ ਦੀ ਹੋਈ ਕਾਰਜਕਰਨੀ ਦੀ ਇਕੱਤਰਤਾ ਵਿੱਚ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਸੀ੍ਰ ਅਚਾਰੀਆ ਨੇ ਕਿਹਾ ਕਿ ਉਹਨਾਂ ਦਾ ਖੇਤਰ ਸਿਆਸੀ ਨਹੀ, ਸਗੋਂ ਉਹ ਸਿਰਫ ਸਮਾਜ ਸੇਵੀ ਵਜੋਂ ਹੀ ਵਿਚਰਦੇ ਸਨ।ਉਹਨਾਂ ਨੇ ਹਰਿਆਣਾ ਵਿੱਚ ਗੁਰੂਕੁਲ ਨਾਮ ਦੀ ਸੰਸਥਾ ਚਲਾਈ।ਜਿਥੇ ਉਹਨਾਂ ਚੰਗੇ ਵਿਦਿਆਰਥੀ ਹੀ ਨਹੀਂ ਸਗੋਂ ਚੰਗੀ ਨਸਲ ਦੀਆ ਗਾਵਾਂ ਪੈਦਾ ਕਰਨ ਦੇ ਨਾਲ-ਨਾਲ ਤੇ ਉਤਸ਼ਾਹੀ ਕਿਸਾਨਾਂ ਨੂੰ ਸਿੱਖਿਅਤ ਕਰਕੇ ਕੁਦਰਤੀ ਖੇਤੀ ਕਰਨ ਦੇ ਗੁਰ ਵੀ ਸਿਖਾਏ।ਉਹਨਾਂ ਕਿਹਾ ਕਿ ਜਦੋਂ ਉਹ ਹਿਮਾਚਲ ਵਿੱਚ ਰਾਜਪਾਲ ਸਨ ਤਾਂ ਉਥੇ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਤਿਆਰ ਕੀਤਾ ਤੇ ਗੁਜਰਾਤ ਵਿੱਚ ਉਹ ਇਸ ਕਾਰਜ ਵਿੱਚ ਲੱਗੇ ਹੋਏ ਹਨ।ਉਹਨਾਂ ਕਿਹਾ ਕਿ ਅੱਜ ਅਸੀਂ ਜੋ ਵੀ ਖਾ ਰਹੇ ਹੈ, ਉਹ ਖੁਦ ਬੀਜ਼ਿਆ ਹੋਇਆ ਜ਼ਹਿਰ ਖਾ ਰਹੇ ਹਾਂ।ਜੋ ਸਿਹਤ ਲਈ ਹਾਨੀਕਾਰਕ ਹੀ ਨਹੀ ਸਗੋਂ ਬਰਬਾਦੀ ਦਾ ਸਮਾਨ ਵੀ ਹੈ।ਉਹਨਾਂ ਕਿਹਾ ਕਿ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਹਾਂਰਾਸ਼ਟਰ ਵਿੱਚ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰਦੇ 60 ਕਿਸਾਨ ਇੱਕ ਸਾਲ ਵਿੱਚ ਰੱਬ ਨੂੰ ਪਿਆਰੇ ਹੋ ਚੁੱਕੇ ਹਨ।ਜਿਹੜੇ ਅਨਾਜ ਨੂੰ ਸਪਰੇਅ ਕਰਨ ਨਾਲ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਫਸਲ ਨੂੰ ਖਾਣ ਵਾਲੇ ਦਾ ਹਸ਼ਰ ਕੀ ਹੋਵੇਗਾ, ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
             ਪੱਤਰਕਾਰੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਜਾਦੀ ਸੰਘਰਸ਼ ਨੂੰ ਚਲਾਉਣ ਲਈ ਪੰਡਤ ਜਵਾਹਰ ਲਾਲ ਨਹਿਰੂ, ਮਹਾਤਾਮਾ ਗਾਂਧੀ, ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਨੂੰ ਵੀ ਪੱਤਰਕਾਰੀ ਦਾ ਸਹਾਰਾ ਲੈਣਾ ਪਿਆ ਸੀ।ਅੱਜ ਮੀਡੀਏ ਵਿੱਚ ਜਿਥੇ ਕ੍ਰਾਂਤੀਕਾਰੀ ਤਬਦੀਲੀ ਆਈ ਹੈ, ਉਥੇ ਸਮਾਜ ਸੁਧਾਰਕ ਤੇ ਸਮਾਜ ਸੇਵੀ ਪੱਤਰਕਾਰਾਂ ਦੀ ਘੱਟ ਰਹੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ।ਪੱਤਰਕਾਰ ਸਿਰਫ ਅਖਬਾਰਾਂ ਵਿੱਚ ਕੰਮ ਕਰਨ ਵਾਲੇ ਨਹੀ ਹੁੰਦੇ, ਸਗੋ ਉਹ ਦੇਸ਼ ਭਗਤ ਵੀ ਹੁੰਦੇ ਹਨ।ਉਹਨਾਂ ਕਿਹਾ ਕਿ ਭਾਰਤ ਦੁਨੀਆਂ ਭਰ ਵਿੱਚ ਪਹਿਲੇ ਨੰਬਰ ਦਾ ਲੋਕਤੰਤਰ ਮੰਨਿਆਂ ਜਾਂਦਾ ਹੈ।ਇਸ ਦੇ ਚਾਰ ਥੰਮਾਂ ਵਿੱਚ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤੇ ਮੀਡੀਆ ਬਨਾਮ ਪੱਤਰਕਾਰਤਾ ਸ਼ਾਮਲ ਹਨ।ਪਰ ਪੱਤਰਕਾਰ ਬਾਕੀ ਤਿੰਨ ਥੰਮਾਂ ਨੂੰ ਵੀ ਸ਼ੀਸ਼ਾ ਵਿਖਾਉਣ ਦਾ ਕੰਮ ਕਰਦਾ ਹੈ।ਉਹਨਾਂ ਕਿਹਾ ਕਿ ਪੱਤਰਕਾਰ ਸਮਾਜ ਤੇ ਸਰਕਾਰ ਦਾ ਸ਼ੀਸ਼ਾ ਹੁੰਦੇ ਹਨ ਤੇ ਉਹ ਕਾਮਨਾ ਕਰਦੇ ਹਨ ਕਿ ਇਹ ਲੋਕਤੰਤਰ ਦਾ ਚੌਥਾ ਥੰਮ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।
ਪ੍ਰਸਿੱਧ ਪੱਤਰਕਾਰ ਤੇ ਪੀ.ਟੀ.ਆਈ ਦੇ ਹਿੰਦੀ ਐਡੀਸ਼ਨ ਭਾਸ਼ਾ ਦੇ ਸੰਪਾਦਕ ਰਹੇ ਡਾ. ਵੈਦਿਆ ਨੇ ਕਿਹਾ ਕਿ ਪੱਤਰਕਾਰੀ ਦਾ ਖੇਤਰ ਬੜਾ ਵਿਸ਼ਾਲ ਤੇ ਉਤਸ਼ਾਹ ਭਰਪੂਰ ਹੈ ਤੇ ਇੱਕ ਪੱਤਰਕਾਰ 24 ਘੰਟੇ ਕੰਮ ਕਰਨ ਲਈ ਪਾਬੰਦ ਹੁੰਦਾ ਹੈ ਤੇ ਉਸ ਨੂੰ ਉਜ਼ਰਤ ਨਿਗੂਣੀ ਮਿਲਦੀ ਹੈ।ਉਹਨਾਂ ਕਿਹਾ ਕਿ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਵਿੱਚ ਜਿਹਨਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜ੍ਹ ਜਾਂਦਾ ਹੈ, ਉਹਨਾਂ ਦਾ ਨਸ਼ਾ ਲਾਹ ਕੇ ਉਸ ਦੇ ਸਮਾਜ ਪ੍ਰਤੀ ਫਰਜ਼ਾਂ ਦੀ ਜਾਣ ਪਛਾਣ ਵੀ ਮੀਡੀਆ ਕਰਮੀ ਹੀ ਕਰਵਾਉਦੇ ਹਨ।ਮੀਡੀਆ ਕਰਮੀ ਸਰਕਾਰ ਤੇ ਸਮਾਜ ਵਿਚਕਾਰ ਪੁੱਲ ਦਾ ਕੰਮ ਕਰਦੇ ਹਨ।ਪਰ ਕੁੱਝ ਸੁਆਰਥੀ ਪੱਤਰਕਾਰ ਆਪਣੀ ਜਿੰਮੇਵਾਰੀ ਨਾਲ ਇਨਸਾਫ ਨਹੀ ਕਰਦੇ।
              ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਕੇ.ਬੀ ਪੰਡਤ ਨੇ ਕਿਹਾ ਕਿ ਪੱਤਰਕਾਰਤਾ ਅੱਜ ਜਿਥੇ ਬਹੁਤ ਸੰਦਵੇਦਨਸ਼ੀਲ ਕਿੱਤਾ ਬਣ ਚੁੱਕੀ ਹੈ, ਉਥੇ ਪੱਤਰਕਾਰਾਂ ਨੂੰ ਸਮਾਜਿਕ ਸੁਰੱਖਿਆ ਦੀ ਕੋਈ ਗਰੰਟੀ ਨਹੀ ਹੈ। ਪੱਤਰਕਾਰ ਤੋ ਲੈ ਕੇ ਸੰਪਾਦਕ ਤੱਕ ਸਾਰੇ ਹੀ ਦਿਹਾੜੀਦਾਰ ਬਣ ਚੁੱਕੇ ਹਨ ਤੇ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀ ਦੇ ਰਹੀਆਂ।ਉਹਨਾਂ ਕਿਹਾ ਕਿ ਜੇਕਰ ਪੱਤਰਕਾਰਾਂ ਨੇ ਸਰਕਾਰਾਂ ਤੋ ਕੁੱਝ ਲੈਣਾ ਹੈ ਤਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ।ਅਖੀਰ ‘ਚ ਪੱਤਰਕਾਰਾਂ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
             ਇਸ ਸਮਾਗਮ ਵਿੱਚ ਮਦਨ ਸਿੰਘ ਅਨੰਦ ਮਿੱਤਲ, ਬਿਹਾਰ ਤੋ ਕਮਲੇ੍ਸ਼ ਜੀ, ਅਚਾਰੀਆ ਗੋਪਾਲ, ਪੰਜਾਬ ਤੋਂ ਜਸਬੀਰ ਸਿੰਘ ਪੱਟੀ, ਮਨਜੀਤ ਸਿੰਘ ਅਤੇ ਗੁਜਰਾਤ ਤੋਂ ਵੱਡੀ ਗਿਣਤੀ ‘ਚ ਪੱਤਰਕਾਰ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …