ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਵਿਚ ਗੈਸ ਪਾਈਪ
ਲਾਈਨ ਵਿਛਾਉਣ ਵਾਲੀ ਕੰਪਨੀ ਸੀ.ਈ.ਓ ਨਿਤਿਨ ਪਾਟਿਲ, ਮਕਸੂਦ ਸ਼ੇਖ, ਸਤਿਅਣ ਤ੍ਰਿਵੇਦੀ, ਵਿਜੈ ਕੁਮਾਰ ਭਾਰਦਵਾਜ ਆਦਿ ਨਾਲ ਮੀਟਿੰਗ ਕੀਤੀ।ਜਿਸ ਵਿਚ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹਨਾਂ ਵਲੋਂ ਸ਼ਹਿਰ ਦੇ ਜਿਨ੍ਹਾਂ ਵੀ ਇਲਾਕਿਆਂ ਵਿੱਚ ਗੈਸ ਪਾਈਪ ਵਿਛਾਉਣ ਲਈ ਦਰਖਾਸਤ ਦਿੱਤੀ ਜਾਣੀ ਹੈ।ਉਸ ਦਾ ਇਕ ਬਲਿਊ ਪ੍ਰਿੰਟ ਤਿਆਰ ਕੀਤਾ ਜਾਵੇ ਤਾਂ ਜੋ ਇੱਕੋ ਵਾਰੀ ਇਹ ਪ੍ਰਵਾਨਗੀ ਦੇ ਕੇ ਉਸ ਮੁਤਾਬਿਕ ਹੀ ਸ਼ਹਿਰ ਵਿਚ ਵੱਖ-ਵੱਖ ਜੋਨਾਂ ਹੇਠ ਵਿਕਾਸ ਦੇ ਏਜੰਡੇ ਤਿਆਰ ਕੀਤੇ ਜਾ ਸਕਣ।ਕੰਪਨੀ ਨੇ ਤਾਂ ਆਪਣਾ ਕਾਰੋਬਾਰ ਕਰਨ ਲਈ ਸ਼ਹਿਰ ਪੁੱਟ ਦੇਣਾ ਹੈ, ਪਰ ਬਣਾਉਣਾ ਤਾਂ ਨਗਰ ਨਿਗਮ ਨੂੰ ਪੈਣਾ ਹੈ।ਜਿਸ ‘ਤੇ ਕੰਪਨੀ ਦੇ ਅਧਿਕਾਰੀਆਂ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਮੇਅਰ ਦੇ ਕਹੇ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media