Tuesday, April 28, 2026

ਸਿਡਨੀ ਵਿਖੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ

ਆਟਰੇਲੀਆ/ਸਿਡਨੀ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਡਨੀ ਦੇ ਗੁਰਦੁਆਰਾ ਸਾਹਿਬ ਸਥਿਤ ਸਿੱਖ ਸੈਂਟਰ ਦੇ ਬਾਬਾ ਬੁੱਢਾ ਜੀ ਹਾਲ ਵਿਖੇ ਸਾਹਿਤਕਾਰ PPNJ2102202021ਸਵ. ਜਸਵੰਤ ਸਿੰਘ ਕੰਵਲ ਅਤੇ ਸਵ. ਦਲੀਪ ਕੌਰ ਟਿਵਾਣਾ ਦੀ ਯਾਦ ਵਿੱਚ ਸ਼ੋਕ ਸਮਾਗਮ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਸੈਕਟਰੀ ਮੋਹਨ ਸਿੰਘ ਵਿਰਕ ਨੇ ਸਮਾਗਮ ਦੀ ਆਰੰਭਤਾ ਸਮੇਂ ਦੋਹਾਂ ਸ਼੍ਰੋਮਣੀ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ `ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਹਨਾਂ ਪੰਜਾਬੀ ਸਾਹਿਤ ਦੇ ਧੁਰੰਤਰ ਵਿਦਵਾਨਾਂ ਦੇ ਅਕਾਲ ਚਲਾਣੇ ਨੂੰ ਸਾਹਿਤਕ ਸੰਸਾਰ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਦੱਸਿਆ।ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ।
             ਪ੍ਰਸਿੱਧ ਪੰਥਕ ਵਿਦਵਾਨ ਤੇ ਸਾਹਿਤਕਾਰ ਗਿਆਨੀ ਸੰਤੋਖ ਸਿੰਘ ਨੇ ਜਸਵੰਤ ਸਿੰਘ ਕੰਵਲ ਨਾਲ਼ ਨਿੱਜੀ ਸਬੰਧਾਂ ਦੀ ਸਾਂਝ ਨੂੰ ਸਰੋਤਿਆਂ ਨਾਲ਼ ਸਾਂਝਾ ਕਰਦਿਆਂ ਦੋਹਾਂ ਸਾਹਿਤਕਾਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਣ ਕੀਤੀ।`ਦਾ ਪੰਜਾਬ ਹੈਰਲਡ` ਦੇ ਮੁੱਖ ਸੰਪਾਦਕ ਡਾ. ਅਵਤਾਰ ਸਿੰਘ ਸੰਘਾ ਨੇ ਅਤੇ ਸਿਡਨੀ ਤੋਂ ਅਜੀਤ` ਦੇ ਨੁਮਾਇੰਦੇ ਤੇ ਸੰਗੀਤ ਸੈਂਟਰ ਸਿਡਨੀ ਦੇ ਚੇਅਰਮੈਨ ਹਰਕੀਰਤ ਸਿੰਘ ਨੇ ਦੋਹਾਂ ਸਾਹਿਤਕਾਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਆਪਣੇ ਵਲੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ।ਪ੍ਰਸਿੱਧ ਲੋਕ ਗਾਇਕ ਅਤੇ ਸੰਗੀਤ ਸੈਂਟਰ ਦੇ ਕਰਤਾ ਧਰਤਾ ਦਵਿੰਦਰ ਸਿੰਘ ਧਾਰੀਆ ਨੇ ਇਕ ਸੋਗਮਈ ਗੀਤ ਰਾਹੀਂ ਵਿੱਛੜੀਆਂ ਸਾਹਿਤਕ ਰੂਹਾਂ ਨੂੰ ਯਾਦ ਕੀਤਾ।ਡਾ. ਅਵਤਾਰ ਸਿੰਘ ਸੰਘਾ ਦੀ ਨਵੀਂ ਕਿਤਾਬ `ਘੋੜਾ ਡਾਕਟਰ` ਵੀ ਲੋਕ ਅਰਪਿਤ ਕੀਤੀ ਗਈ।
ਡਾਕਟਰ ਸਾਹਿਬ ਦੀਆਂ ਸਾਹਿਤਕ ਕਿਰਤਾਂ ਅਤੇ ਇਸ ਕਿਤਾਬ ਬਾਰੇ ਬੋਲਦਿਆਂ ਗਿਆਨੀ ਸੰਤੋਖ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਡਾ. ਅਵਤਾਰ ਸਿੰਘ ਸੰਘਾ ਪੰਜਾਬੀ ਸਾਹਿਤਕਾਰੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਸ਼ਲਾਘਾਯੋਗ ਕਾਰਜ ਕਰ ਰਹੇ ਹਨ।
              ਇਸ ਸ਼ੋਕ ਸਮਾਗਮ ਵਿੱਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਸੰਗੀਤ ਸੈਂਟਰ ਅਤੇ ਪੰਜਾਬੀ ਕੌਂਸਲ ਆਸਟ੍ਰੇਲੀਆ ਦੇ ਸਾਹਿਤ ਰਸੀਆਂ ਨੇ ਵੀ ਭਾਗ ਲਿਆ।ਅੰਤ ‘ਚ ਹਰਕੀਰਤ ਸਿੰਘ ਸੰਧਰ ਨੇ ਆਏ ਪਤਵੰਤਿਆਂ ਦਾ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …