Thursday, July 23, 2026

ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ‘ਚ ਵਿਦਾਇਗੀ ਪਾਰਟੀ ਦਾ ਆਯੋੋਜਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ) – ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ PPNJ2302202017ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਬੰਧਕੀ ਕਮੇਟੀ ਦੀ ਐਮ.ਡੀ ਰਾਜਮਾਤਾ ਦਰਸ਼ਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਗੁਰਚਰਨ ਸਿੰਘ ਸੰਧੂ ਦੀ ਅਗਵਾਈ ‘ਚ ਆਯੋਜਿਤ ਇਸ ਵਿਦਾਇਗੀ ਪਾਰਟੀ ਦੌਰਾਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਬਿਤਾਏ ਸਮੇਂ ਤੇ ਹੋਰ ਖੱਟੀਆਂ-ਮਿੱਠੀਆਂ ਯਾਦਾਂ ਤਾਜਾ ਕੀਤੀਆਂ।ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਣ ਦਾ ਅਹਿਦ ਲਿਆ।ਡਾਇਰੈਕਟਰ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦਾ ਭਵਿੱਖ ਦਸਵੀਂ ਜਮਾਤ ਦੀ ਵਿੱਦਿਆ ਤੈਅ ਕਰਦੀ ਹੈ ਕਿ ਉਸ ਨੇ ਬਾਰਵੀਂ ਜਮਾਤ ਦੀ ਪੜ੍ਹਾਈ ਕਿਹੜੇ ਵਿਸ਼ਿਆਂ ਵਿੱਚ ਕਰਨੀ ਹੈ।ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਦੂਸਰੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਵਿਚਰਣ ਦਾ ਪ੍ਰਣ ਲਿਆ।ਪ੍ਰਿੰਸੀਪਲ ਕੁਲਜੀਤ ਕੌਰ ਤੇ ਵਾਈਸ ਪ੍ਰਿੰਸੀਪਲ ਵਰਿੰਦਰ ਕੌਰ ਦੀ ਦੇਖ-ਰੇਖ ‘ਚ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇ ਅੰਗ ਗਿੱਧੇ ਤੇ ਭੰਗੜੇ ਨਾਲ ਧਮਾਲ ਪਾਈ।
                 ਇਸ ਮੌਕੇ ਕਿਰਨਜੋਤ ਕੌਰ, ਰਣਜੀਤ ਕੌਰ ਮਨਪ੍ਰੀਤ ਕੌਰ ਮਨਜੀਤ ਕੌਰ ਹਰਮਨਪ੍ਰੀਤ ਕੌਰ, ਮਨਜਿੰਦਰ ਕੌਰ, ਜਸਪਿੰਦਰ ਕੌਰ, ਸੁਖਜਿੰਦਰ ਕੌਰ, ਕਿਰਨਦੀਪ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ।

Check Also

ਜਾਇਦਾਦ ਰਜਿਸਟ੍ਰੇਸ਼ਨ ਦੀ ਭਾਸ਼ਾ ਨੂੰ ਆਮ ਲੋਕਾਂ ਲਈ ਹੋਰ ਸੁਖਾਲਾ ਬਣਾਉਣ ਦਾ ਫੈਸਲਾ ਇਤਿਹਾਸਕ – ਵਿਧਾਇਕਾ ਜੀਵਨਜੋਤ ਕੌਰ

ਮਾਲ ਵਿਭਾਗ ਵਿੱਚ ਵਰਤੇ ਜਾਂਦੇ 35 ਔਖੇ ਸ਼ਬਦਾਂ ਦੀ ਥਾਂ ਸੌਖੇ ਪੰਜਾਬੀ ਸ਼ਬਦਾਂ ਦੀ ਹੋਵੇਗੀ …