Tuesday, October 13, 2026

ਖਾਲਸਾ ਕਾਲਜ ਵਿਖੇ ਇੰਟਰ ਡਿਪਾਰਟਮੈਂਟ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ -ਖੁਰਣਮੀਆਂ) – ਖਾਲਸਾ ਕਾਲਜ ਦੇ ਪੋਸਟ ਗਰੈਜੂਏਟ ਗਣਿਤ ਵਿਭਾਗ ਵਲੋਂ ਸਥਾਪਿਤ ਮੈਥੇਮੈਟੀਕਲ ਸੋਸਾਇਟੀ ਵੱਲੋਂ PPNJ2402202005ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਇੰਟਰ ਡਿਪਾਰਟਮੈਂਟ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ 216 ਵਿਦਿਆਰਥੀਆਂ ਨੇ ਹਿੱਸਾ ਲਿਆ।
          ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ।ਡਾ. ਅਸ਼ੀਸ਼ ਅਰੋੜਾ ਮੁੱਖੀ ਗਣਿਤ ਵਿਭਾਗ, ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਜੱਜ ਦੀ ਭੂਮਿਕਾ ਨਿਭਾਈ।ਆਪਣੇ ਸੰਬੋਧਨ ’ਚ ਡਾ. ਅਰੋੜਾ ਨੇ ਡੀ.ਆਰ.ਡੀ.ਓ ਅਤੇ ਇਸਰੋ ’ਚ ਗਣਿਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
             ਅਖੀਰ ਚ’ ਪ੍ਰੋ. ਰਜਿੰਦਰਪਾਲ ਕੌਰ ਮੁਖੀ ਗਣਿਤ ਵਿਭਾਗ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ।ਇਸ ਮੌਕੇ ਹਰਵਿੰਦਰ ਕੌਰ, ਪ੍ਰੋ. ਬਲਵਿੰਦਰ ਕੌਰ ਬਸਰਾ, ਪ੍ਰੋ. ਸੰਜੀਤ ਅਮ੍ਰਿਤਾ ਕੌਰ ਅਤੇ ਗਣਿਤ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …