ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈਲ ਵੱਲੋਂ ਐਸ-ਆਈ-ਗੇਜ ਦੇ ਸਹਿਯੋਗ ਨਾਲ ਉਚ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੇ ਉਦਮ ਵਜੋਂ ਰੇਟਿੰਗ/ਪ੍ਰਵਾਨਗੀ ਸਬੰਧੀ `ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਤੋਂ ਇਲਾਵਾ ਪੰਜਾਬ ਤੇ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਰ ਕਾਲਜਾਂ ਦੇ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇੰਗਲੈਂਡ ਦੀ ਇਸ ਮਾਪਦੰਡ ਏਜੰਸੀ ਦੇ ਚੀਫ ਨੋਲੇਜ ਅਫਸਰ ਪ੍ਰੋ. ਪਦਮਨਾਥਨ ਰਾਮਾਨੁਜੁਮ, ਸੁਭਯੌ ਨਾਇਕ ਡਾਇਰੈਕਟਰ-ਕਲਾਇੰਟ ਰਿਲੇਸ਼ਨ ਅਤੇ ਸਚਿਨ ਐਸੋਸੀਏਟ ਡਾਇਰੈਕਟਰ ਕਲਾਇੰਟ ਰਿਲੇਸ਼ਨਸ ਨੇ ਵਰਕਸ਼ਾਪ ਦੌਰਾਨ ਪ੍ਰਤੀਨਿਧੀਆਂ ਨੂੰ ਅਦਾਰੇ ਤੋਂ ਵਾਕਫ ਕਰਾਉਂਦੇ ਹੋਏ ਮਿਆਰ ਦੇ ਮਾਪਦੰਡ ਬਰਕਰਾਰ ਰੱਖਣ ਲਈ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੜ੍ਹਾਉਣ ਅਤੇ ਸਿਖਣ ਦੀ ਗੁਣਵਤਾ ਨੂੰ ਬਿਹਤਰ ਬਣਾਉਣ ਲਈ ਦਰਜਾ ਪ੍ਰਾਪਤ ਕਰਨ ਦੀ ਜ਼ਰੂਰਤ `ਤੇ ਚਾਨਣਾ ਪਾਇਆ।ਉਨ੍ਹਾਂ ਨੇ ਯੂ.ਕੇ ਆਧਾਰਿਤ ਇਸ ਏਜੰਸੀ ਦੀ ਉੱਚ ਸਿੱਖਿਆ ਬਾਰੇ ਗੁਣਵਤਾ ਮਾਪਦੰਡਾਂ ਤੇ ਸੰਸਥਾ ਨੂੰ ਮਾਨਤਾ ਦੇਣ ਲਈ ਕੁਆਲਿਟੀ ਦਾ ਮੁਲਾਂਕਣ ਕਰਨ ਲਈ ਵਰਤੇ ਜਾਣ ਵਾਲੇ ਕਈ ਕੁਆਲਿਟੀ ਦੇ ਮਾਪਦੰਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਏਜੰਸੀ ਦੇ ਨੁਮਾਇੰਦਿਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੇਟਿੰਗ ਕਰਾਉਣ ਲਈ ਇਸ ਅਦਾਰੇ ਵਿਚ ਆਂਕੜੇ ਜਮ੍ਹਾਉਣ ਕਰਾਉਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਦੇ ਚੰਗੇ ਅਕਾਦਮਿਕ ਅਤੇ ਸ਼ਾਂਤ ਮਾਹੌਲ, ਸਵੱਛਤਾ ਅਤੇ ਬੁਨਿਆਦੀ ਢਾਂਚਾ ਬਹੁਤ ਚੰਗਾ ਹੈ।ਉਨ੍ਹਾਂ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਨੇ ਕੀਤੀ।ਪ੍ਰੋ. ਬਹਿਲ ਨੇ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਰੇਟਿੰਗ ਪ੍ਰਣਾਲੀ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਸੰਸਥਾ ਦੇ ਸਥਾਨਿਕ ਸਮਾਜਿਕ ਅਤੇ ਸਭਿਆਚਾਰਕ ਪੱਖਾਂ ਦੇ ਅਧਾਰ ਤੇ ਸੰਸਥਾਵਾਂ ਦੇ ਗਤੀਸ਼ੀਲ ਢਾਂਚੇ ਨੂੰ ਅਪਣਾਉਣ ਦੀ ਗੱਲ ਕੀਤੀ।ਇਸ ਤੋਂ ਪਹਿਲਾਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈਲ ਦੇ ਡਾਇਰੈਕਟਰ ਪ੍ਰੋ. ਰੇਨੂੰ ਭਾਰਦਵਾਜ ਨੇ ਭਾਗ ਲੈਣ ਵਾਲੇ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ।ਡਾ. ਤੇਜਵੰਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …