Saturday, August 1, 2026

ਬਾਬਾ ਛੱਜੋ ਜੀ ਦੀ ਯਾਦ ’ਚ ਸਲਾਨਾ ਜੋੜ ਮੇਲਾ ਕਰਵਾਇਆ

ਨੌਜਵਾਨਾਂ ਤੇ ਬਜ਼ੁਰਗਾਂ ਦੇ ਵੱਖ-ਵੱਖ ਕਬੱਡੀ ਮੁਕਾਬਲੇ ਕਰਵਾਏ ਗਏ

ਜੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਗੁਰਦੁਆਰਾ ਬਾਬਾ ਛੱਜੋ ਜੀ.ਟੀ ਰੋਡ ਮਾਨਾਂਵਾਲਾ ਵਿਖੇ ਬਾਬਾ ਛੱਜੋ ਜੀ ਦੀ ਯਾਦ ’ਚ PPNJ2502202009ਸਲਾਨਾ ਜੋੜ ਮੇਲਾ ਤੇ ਪੇਂਡੂ ਖੇਡ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ, ਢਾਡੀ ਕਵੀਸ਼ਰੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ।
             ਉਪਰੰਤ ਖੁਲ੍ਹੀ ਗਰਾਉਂਡ ਵਿੱਚ  ਨੌਜਵਾਨਾਂ ਤੇ ਬਜ਼ੁਰਗਾਂ ਦੇ ਵੱਖ-ਵੱਖ ਕਬੱਡੀ ਮੁਕਾਬਲੇ ਕਰਵਾਏ ਗਏ।ਮਾਨਾਵਾਲਾ ਤੇ ਰਾਮਪੁਰਾ ਦੀਆਂ ਯੂਨੀਅਰ ਕਬੱਡੀ ਟੀਮਾਂ ਵਿਚਕਾਰ ਜਬਰਦਸਤ ਮੁਕਾਬਲਾ ਹੋਇਆ, ਜੋ ਕਿ ਰਾਮਪੁਰਾ ਦੀ ਟੀਮ ਨੇ ਜਿੱਤਿਆ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਕਲੱਬਾਂ ਰੁੜਕਾ ਕਲਾ ਸਪੋਰਟਸ ਕਲੱਬ ਜਲੰਧਰ ਤੇ ਬਾਬਾ ਬੁੱਢਾ ਕਬੱਡੀ ਕਲੱਬ ਰਮਦਾਸ ਦੀਆ ਟੀਮਾਂ ਦਰਮਿਆਨ ਹੋਇਆ ਜੋ ਕਿ ਰੁੜਕਾ ਕਲਾ ਟੀਮ ਨੇ 28 ਦੇ ਮੁਕਾਬਲੇ 31 ਅੰਕ ਹਾਸਲ ਕਰਕੇ ਜਿੱਤਿਆ।
            ਨੰਗਲ ਝੌਅਰ ਤੇ ਤੁਗਲਵਾਲ ਦੀਆਂ ਬਜ਼ੁਰਗਾਂ ਦੀਆਂ ਟੀਮਾਂ ਦੌਰਾਨ ਹੋਇਆ।ਜਿਸ ਵਿੱਚ ਨੰਗਲ ਝੋਅਰ ਦੇ ਬਜ਼ੁਰਗਾਂ ਨੇ ਬਾਜ਼ੀ ਮਾਰੀ ਤੋਂ ਇਲਾਵਾ ਮੋਟਰਸਾਇਕਲ ਸਟੰਟ, ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਖਿਡਾਰੀਆਂ ਤੇ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਸਰਪੰਚ ਸਮਿੱਤਰ ਸਿੰਘ ਮਾਨਾਂਵਾਲਾ ਤੇ ਸੁਖਰਾਜ ਸਿੰਘ ਰੰਧਾਵਾ ਨੇ ਸਾਂਝੇ ਤੌਰ’ਤੇ ਕੀਤੀ।ਜੀ.ਡੀ ਗੋਇੰਕਾ ਸਕੁਲ ਤੋਂ ਐਡਵੋਕੇਟ ਮਹਾਂਬੀਰ ਸਿੰਘ, ਰਾਣਾ ਸਤਪਾਲ ਸਿੰਘ, ਬਲਵਿੰਦਰ ਸਿੰਘ ਪ੍ਰੋਪਰਟੀ ਅਡਵਾਇਜ਼ਰ, ਸਤਪਾਲ ਸਿੰਘ ਥਿੰਦ, ਨੱਥ ਸਿੰਘ ਥਿੰਦ ਆਦਿ ਹਾਜ਼ਰ ਸਨ।ਕਬੱਡੀ ਕੋਚ ਮਹਿਲ ਸਿੰਘ, ਬਲਬੀਰ ਸਿੰਘ, ਮਨਜੀਤ ਸਿੰਘ ਪੰਨੂੰ, ਬੌਬੀ ਦੋਬੁਰਜੀ ਨੇ ਕਬੱਡੀ ਮੁਕਾਬਲਿਆਂ ’ਚ ਰੈਫਰੀ ਦੀ ਸੇਵਾ ਨਿਭਾਈ।
            ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਜੋੜਾ ਘਰ ਅੰਮ੍ਰਿਤਸਰ ਦੇ ਸੇਵਾਦਾਰਾਂ ਨੇ ਜੋੜਾ ਘਰ ਅਤੇ ਸਾਇਕਲ, ਸਕੂਟਰ ਸਟੈਂਡ ਤੇ ਕਾਰਾਂ ਲਈ ਪਾਰਕਿੰਗ ਦੀ ਸੇਵਾ ਨਿਭਾਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …