ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ ਅਦਾਨ ਪ੍ਰਦਾਨ ਲਈ ਕੈਨੇਡਾ ਦੀ ਮੈਮੋਰੀਅਲ ਯੂਨੀਵਰਸਿਟੀ ਆਫ ਨਿਊ ਫਾਊਂਡਲੈਂਡ ਵਿਚਕਾਰ ਦੋਵਾਂ ਯੂਨੀਵਰਸਿਟੀਆਂ ਦੇ ਨੁਮਾਂਇੰਦਿਆਂ ਦੀ ਹਾਜ਼ਰੀ ਵਿਚ ਇਕ ਮਹੱਤਵਪੂਰਨ ਸਮਝੌਤਾ ਕੀਤਾ ਗਿਆ।ਇਸ ਸਮਝੌਤੇ ਦੀ ਮਿਆਦ ਪੰਜ ਸਾਲ ਲਈ ਹੋਵੇਗੀ ਅਤੇ ਭਵਿੱਖਮੁਖੀ ਯੋਜਨਾਵਾਂ ਦੇ ਮੱਦੇਨਜ਼ਰ ਇਸ ਨੂੰ ਮੁੜ ਤੋਂ ਸ਼ੁਰੂ ਜਾ ਖਤਮ ਕੀਤਾ ਜਾ ਸਕੇਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਕੈਨੇਡਾ ਦੀ ਮੈਮੋਰੀਅਲ ਯੂਨੀਵਰਸਿਟੀ ਆਫ ਨਿਊ ਫਾਊਂਡਲੈਂਡ ਦੇ ਵਾਈਸ ਪ੍ਰਧਾਨ, ਡਾ. ਨੋਰੀਨ ਗੁਲਫਮੈਨ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ।ਕੈਨੇਡਾ ਦੀ ਮੈਮੋਰੀਅਲ ਯੂਨੀਵਰਸਿਟੀ ਆਫ ਨਿਊ ਫਾਊਂਡਲੈਂਡ ਦੇ ਇੰਟਰਨੈਸ਼ਨਲ ਆਫਿਸ ਡਾਇਰੈਕਟਰ ਪ੍ਰੋ. ਸੋਜਾਂ ਕੁਨੁਸਟਨ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਕੋਆਰਡੀਨੇਟਰ ਇੰਟਰਨੈਸ਼ਨਲ ਰਿਲੇਸ਼ਨਜ਼ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਹਾਜ਼ਰ ਸਨ।
ਵਫਦ ਵੱਲੋਂ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ ਗਿਆ ਅਤੇ ਸੀਨੀਅਰ ਅਧਿਆਪਕ ਅਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ।ਡਾ. ਸੋਨਜਾ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਕੈਨੇਡਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਇਕ ਹੈ ਉਨ੍ਹਾਂ ਨੂੰ ਆਸ ਹੈ ਕਿ ਇਸ ਯੂਨੀਵਰਸਿਟੀ ਨਾਲ ਜੁੜ ਕੇ ਅਕਾਦਮਿਕ ਅਤੇ ਖੋਜ ਦੇ ਨਵੇਂ ਇਤਿਹਾਸ ਸਿਰਜੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੌਰਾਨ ਖੇਡ ਵਿਗਿਆਨਾਂ, ਦਵਾਈਆਂ, ਰਸਾਇਣਾਂ, ਭਵਨ ਨਿਰਮਾਣ, ਵਿਉਂਤਬੰਦੀ ਅਤੇ ਬਨਸਪਤੀ ਤਕਨਲੋਜੀ ਦੇ ਖੇਤਰ ਵਿਚ ਦੋਵਾਂ ਯੂਨੀਵਰਸਿਟੀਆਂ ਵੱਲੋਂ ਮਿਲਜੁਲ ਕੇ ਖੋਜ ਕਾਰਜ ਕੀਤੇ ਜਾਣਗੇ।
ਪ੍ਰੋ. ਸੰਧੂ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਕੇ ਆਸ ਪ੍ਰਗਟ ਕੀਤੀ ਕਿ ਇਸ ਸਮਝੌਤੇ ਦੇ ਸਿੱਟੇ ਸਾਰਥਕ ਨਿਕਲਣਗੇ ਅਤੇ ਦੋਵਾਂ ਦੇਸ਼ਾਂ ਦੀ ਹੋਰ ਵਧੇਰੇ ਤਰੱਕੀ ਲਈ ਲਾਭਵੰਦ ਹੋਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …