ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਬੁਰਜ ਰਾਠੀ ਵਿਖੇ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਤਹਿਤ ਗ੍ਰਾਮ ਪੰਚਾਇਤ, ਸੰਤ
ਬਾਬਾ ਨਿਰਮਲ ਦਾਸ ਸਪੋਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਹੜ੍ਹਾ ਬਾਬੁਲ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਪੰਜਾਬੀ ਲੋਕ ਗਾਇਕ ਜਗਪਾਲ ਢਿਲੋ, ਹਰਮੀਤ ਜੱਸੀ, ਨੂਰਦੀਪ ਨੂਰ, ਸੇਵਕ ਸੰਦਲ, ਬਾਵਾ ਰਾਠੀ, ਕਰਮਜੀਤ ਰਠੀ, ਜਸਵਿੰਦਰ ਗੁਮਟੀ, ਬਿੱਕਰ ਸਿਤਾਰਾ ਅਤੇ ਗੁਲਸ਼ਨ ਕੋਮਲ ਆਦਿ ਗਾਇਕਾਂ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆਂ।ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਦੀਆ ਵਿਦਿਆਰਥਣਾਂ ਨੇ ਗਿੱਧਾ ਭੰਗੜ੍ਹਾ, ਕਵਿਤਾਵਾਂ, ਨਾਟਕ ਅਤੇ ਕੋਰੀਓਗ੍ਰਾਫ਼ੀ ਰਾਹੀ ਸੱੱਭਿਆਚਾਰਕ ਵੰਨਗੀਆ ਪੇਸ਼ ਕੀਤੀਆ।ਭਾਈ ਘਨੱਈਆ ਅਕੈਡਮੀ ਦੀਆ ਵਿਦਿਆਰਥਣਾਂ ਨੇ ਧਾਰਮਿਕ ਗੀਤ ਪੇਸ਼ ਕਰਕੇ ਸਰੋਤਿਆ ਦਾ ਮਨ ਮੋਹਿਆ।ਗੀਤਕਾਰ ਚਮਕੌਰ ਉਭਾ ਅਤੇ ਅਲਬੇਲ ਬਰਾੜ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਪ੍ਰਸਿੱਧ ਰੰਗਕਰਮੀ ਬਲਜਿੰਦਰ ਸੰਗੀਲਾਂ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
ਇਸ ਮੌਕੇ ਸਰਪੰਚ ਲਾਭ ਸਿੰਘ, ਜਗਦੇਵ ਸਿੰਘ ਮਾਨ, ਬਹਾਦਰ ਸਿੰਘ, ਰਾਜਭੁਪਿੰਦਰ ਸਿੰਘ ਭੋਲਾ, ਬਲਕਾਰ ਸਿੰਘ, ਸਤਵੰਤ ਸਿੰਘ ਕਾਲਾ, ਸੇਵਕ ਸਿੰਘ, ਹਰਭਜਨ ਸਿੰਘ, ਕਾਬਲ ਸਿੰਘ ਅਤੇ ਬਲਵੀਰ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਮੋਜੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media