Friday, October 16, 2026

ਡਾ. ਐਸ.ਪੀ ਸਿੰਘ ਓਬਰਾਏ ਦੁਬਈ `ਚ ਹੋਏ 10ਵੇਂ ਸਿੱਖ ਐਵਾਰਡ ਸਮਾਰੋਹ `ਚ ਸਨਮਾਨਿਤ

ਡਾ. ਓਬਰਾਏ ਨਿਰਸਵਾਰਥ ਸੇਵਾ ਸਦਕਾ ਦੇ ਰਹੇ ਹਨ ਸ਼ਾਂਤੀ ਦਾ ਸੁਨੇਹਾ- `ਦਿ ਸਿੱਖ ਗਰੁੱਪ`

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਮਾਜ ਸੇਵਾ, ਸਿੱਖਿਆ, ਖੇਡ, ਮਨੋਰੰਜਨ, ਪੱਤਰਕਾਰਤਾ ਅਤੇ ਵਪਾਰ ਆਦਿ ਖੇਤਰਾਂ ਅੰਦਰ PPNJ2702202004ਨਿਵੇਕਲੀਆਂ ਪੈੜਾਂ ਪਾਉਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਮ ਰਹੀ ਯੂ.ਕੇ ਅਧਾਰਿਤ ਗਲੋਬਲ ਸੰਸਥਾ `ਦਿ ਸਿੱਖ ਗਰੁੱਪ` ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
            ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਇਹ 10ਵਾਂ ਸਿੱਖ ਐਵਾਰਡ ਸਮਾਰੋਹ ਦੁਬਈ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ 400 ਦੇ ਕਰੀਬ ਪ੍ਰਮੁੱਖ ਸਿੱਖ ਸਖਸ਼ੀਅਤਾਂ ਮੌਜੂਦ ਸਨ।`ਦਿ ਸਿੱਖ ਗਰੁੱਪ` ਦੇ ਸੰਸਥਾਪਕ ਨਵਦੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਪੂਰੀ ਦੁਨੀਆ ਤੋਂ ਪਹੁੰਚੇ ਸੰਸਥਾ ਦੇ ਅਹੁਦੇਦਾਰਾਂ ਨੇ ਆਪਣੇ ਸੰਬੋਧਨ ‘ਚ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਅਰਬ ਜੇਲ੍ਹਾਂ ਵਿੱਚ ਮੌਤ ਅਤੇ ਉਮਰ ਕੈਦ ਦੇ ਸਜ਼ਾ ਜਾਫ਼ਤਾ 66 ਪੰਜਾਬੀ, 1 ਹਰਿਆਣਵੀ, 3 ਹੈਦਰਾਬਾਦੀ, 1 ਗੁਜਰਾਤੀ, 1 ਬਿਹਾਰੀ, 2 ਮਹਾਰਾਸ਼ਟਰੀ, 14 ਪਾਕਿਸਤਾਨੀ, 1 ਫ਼ਿਲਪਾਈਨੀ ਅਤੇ 5 ਬੰਗਲਾ ਦੇਸ਼ੀ ਸਮੇਤ ਕੁੱਲ 94 ਨੌਜਵਾਨਾਂ ਦੀ ਆਪਣੇ ਕੋਲੋਂ ਪੈਸਾ ਖਰਚ ਕੇ ਉਨਾਂ ਦੀ ਜਾਨ ਬਚਾਉਣ ਤੋਂ ਇਲਾਵਾ ਵੱਖ-ਵੱਖ ਕੈਦੀਆਂ ਨੂੰ 860 ਤੋਂ ਵੱਧ ਹਵਾਈ ਟਿਕਟਾਂ ਲੈ ਕੇ ਦੇਣ, ਗੰਭੀਰ ਜ਼ਖਮੀ ਐੱਲ.ਪੀ.ਯੂ ਦੇ ਵਿਦਿਆਰਥੀ ਯੈਨਿਕ ਨਿਹੰਗਜ਼ਾ ਨੂੰ ਉਸ ਦੇ ਜੱਦੀ ਦੇਸ਼ ਭੇਜਣ ਲਈ ਏਅਰ ਐਂਬੂਲੈਂਸ ਦਾ ਪ੍ਰਬੰਧ ਕਰਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।ਉਨਾਂ ਕਿਹਾ ਕਿ ਡਾ. ਓਬਰਾਏ ਤੇ ਉਨ੍ਹਾਂ ਦੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਨਸਲ, ਜਾਤ, ਰੰਗ, ਧਰਮ ਦੇ ਲੋਕਾਂ ਦੀ ਬਿਨਾਂ ਕਿਸੇ ਭੇਦ-ਭਾਵ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਬਦੌਲਤ ਪੂਰੀ ਦੁਨੀਆਂ ‘ਚ ਵਿਸ਼ਵ ਸ਼ਾਂਤੀ ਦਾ ਸੁਨੇਹਾ ਜਾ ਰਿਹਾ ਹੈ, ਜੋ ਸਮੁੱਚੇ ਸਿੱਖ ਜਗਤ ਲਈ ਵੱਡੇ ਮਾਣ ਵਾਲੀ ਗੱਲ ਹੈ।
                ਇਥੇ ਇਹ ਵੀ ਦੱਸਣਯੋਗ ਹੈ ਕਿ ਸਮਾਜ ਸੇਵਾ ਦੀ ਵਿਲੱਖਣ ਕਾਰਜਸ਼ੈਲੀ ਦੀ ਬਦੌਲਤ ਡਾ. ਓਬਰਾਏ ਨੂੰ ਹੁਣ ਤੱਕ ਭਾਰਤ ਸਮੇਤ ਪੂਰੇ ਵਿਸ਼ਵ ਅੰਦਰ ਵੱਖ-ਵੱਖ ਵਕਾਰੀ ਸੰਸਥਾਵਾਂ ਵੱਲੋਂ 1600 ਤੋਂ ਵਧੇਰੇ ਪੁਰਸਕਾਰ ਮਿਲ ਚੁੱਕੇ ਹਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …