Saturday, August 15, 2026

ਕਾਰ ਸੇਵਾ ਸੰਤ ਭੂਰੀ ਵਾਲਿਆਂ ਵਲੋਂ ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ PPNJ2702202005ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਦਾ ਅੱਜ ਆਗਾਜ਼ ਕੀਤਾ ਗਿਆ।ਜਿਸ ਦਾ ਆਗਾਜ਼ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸ਼੍ਰੋਮਣੀ ਕਮੇਟੀ ਦੇ ਸੀਨੀ: ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਕਰਮਜੀਤ ਸਿੰਘ ਰਿੰਟੂ, ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਰੁੱਖ ਲਗਾ ਕੇ ਕੀਤਾ।
             ਬਾਬਾ ਭੂਰੀਵਾਲਿਆਂ ਨੇ ਦੱਸਿਆ ਕਿ ਇਹ ਮੁਹਿੰਮ ਸ਼ਹੀਦ ਬਾਬਾ ਦੀਪ ਸਿੰਘ ਵਾਤਾਵਰਣ ਸਾਂਭ-ਸੰਭਾਲ ਸੁਸਾਇਟੀ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਚਲਾਈ ਜਾਵੇਗੀ।ਭਾਈ ਮਹਿਤਾ ਅਤੇ ਮੇਅਰ ਰਿੰਟੂ ਨੇ ਸੰਤ ਭੂਰੀ ਵਾਲਿਆਂ ਵਲੋਂ ਵਾਤਾਵਰਣ ਦੀ ਸਾਂਭ-ਸੰਭਾਲ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਦੀ ਸਾਫ-ਸਫਾਈ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਸ਼ਲਾਘਾ ਕੀਤੀ।
              ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀ ਵਾਲੇ, ਨਰੇਸ਼ ਖੰਨਾ ਕੌਂਸਲਰ, ਕਿ੍ਰਸ਼ਨ ਗੋਪਾਲ ਚਾਚੂ, ਅਵਤਾਰ ਸਿੰਘ ਬਬਲਾ (ਕੰਡਾ), ਖੁਰਿੰਦਰ ਸਿੰਘ ਨਰੂਲਾ, ਚਰਨਜੀਤ ਸਿੰਘ ਨਰੂਲਾ, ਬਾਬਾ ਗੁਰਨਾਮ ਸਿੰਘ, ਰਜਿੰਦਰ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਵਾਤਾਵਰਣ ਸਾਂਭ-ਸੰਭਾਲ ਸੁਸਾਇਟੀ ਦੇ ਅਹੁਦੇਦਾਰ ਬਿਕਰਮਜੀਤ ਸਿੰਘ ਤੇ ਅਮਰਜੀਤ ਸਿੰਘ, ਡਾ. ਈਸ਼ਰ ਸਿੰਘ, ਮਹਿੰਦਰਪਾਲ ਸਿੰਘ ਸਲੂਜਾ, ਮਲਿੰਦਰ ਸਿੰਘ ਸਲੂਜਾ, ਕਾਰ ਸੇਵਾ ਭੂਰੀਵਾਲਿਆਂ ਦੇ ਬੁਲਾਰੇ ਰਾਮ ਸਿੰਘ ਭਿੰਡਰ, ਜਸਜੀਤ ਸਿੰਘ ਮਨੀ, ਮਨਬੀਰ ਸਿੰਘ ਨਰੂਲਾ, ਬਰਜਿੰਦਰ ਸਿੰਘ, ਰਾਜਨਜੀਤ ਸਿੰਘ, ਸਤਿੰਦਰ ਸਿੰਘ, ਨਰਿੰਗਇੰਦਰ ਸਿੰਘ ਸਾਹਨੀ, ਦਲਜੀਤ ਸਿੰਘ ਸੁਲਤਾਨਵਿੰਡ, ਹਰਵਿੰਦਰ ਸਿੰਘ, ਇੰਜੀ: ਇੰਦਰਬੀਰ ਸਿੰਘ ਵਾਲੀਆ, ਤੇਜਿੰਦਰ ਸਿੰਘ, ਬਲਜੀਤ ਸਿੰਘ ਕੋਚ, ਬਾਬਾ ਕਰਨ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਲੱਡੂ ਸਿੰਘ, ਸੁੰਦਰ ਸਿੰਘ ਤੇ ਬਾਬਾ ਹਰਮਨ ਸਿੰਘ, ਅਜੀਤਪਾਲ ਸਿੰਘ, ਤਜਿੰਦਰਪਾਲ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਸੰਗਤਾਂ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …