ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ. 19 ਦੇ ਇਲਾਕਾ ਮੁਸਤਫਾਬਾਦ ਵਿਖੇ ਟਿਊਬਵੈਲ
ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਮੇਅਰ ਰਿੰਟੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੱਛਲੀ ਸਰਕਾਰ ਵੇਲੇ ਜਿਹੜੇ ਇਲਾਕੇ ਵਿਕਾਸ ਪੱਖੋਂ ਪਿਛੜ ਗਏ ਸਨ, ਉਹਨਾਂ ਇਲਾਕਿਆਂ ਵਿੱਚ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੁਲਤਾਂ ਮੁਹੱਈਆ ਕਰਵਾਉਣ ਲਈ ਮੌਜੂਦਾ ਕਾਂਗਰਸ ਦੀ ਸਰਕਾਰ ਵਚਨਬੱਧ ਹੈ।ਸ਼ਹਿਰ ਦੀ ਹਰੇਕ ਵਾਰਡ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਲਈਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸ਼੍ਰੀਮਤੀ ਗੁਰਜੀਤ ਕੌਰ ਕੌਂਸਲਰ, ਅਨੇਕ ਸਿੰਘ ਸਾਬਕਾ ਕੌਂਸਲਰ, ਅਸ਼ਵਨੀ ਕੁਮਾਰ ਐਕਸੀਅਨ, ਰਾਣਾ ਗੁਰਬਿੰਦਰ ਸਿੰਘ, ਕੈਪਟਨ, ਸੀਤਾ ਰਾਮ, ਵਿਜੈ, ਬਾਬਾ ਬਾਗ ਸਿੰਘ, ਵਿਜੈ ਉਸਤਾਦ, ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media