Wednesday, June 17, 2026

ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ – ਨਾਟਕ ‘ਵਣੀ ਦਫ਼ਨ’ ਦਾ ਕੀਤਾ ਮੰਚਣ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4 PPNJ2802202012ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਰੂਬਰੂ ਥੀਏਟਰ ਗਰੁੱਪ ਦਿੱਲੀ ਦੀ ਟੀਮ ਵਲੋਂ ਵਿਕਰਮ ਸ਼ਰਮਾ ਦਾ ਲਿਖਿਆ ਅਤੇ ਕਾਜ਼ਲ ਸੂਰੀ ਦਾ ਡਾਇਰੈਕਟ ਕੀਤਾ ਨਾਟਕ ‘ਵਣੀ ਦਫ਼ਨ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।‘ਵਣੀ ਇਕ ਪ੍ਰਥਾ ਹੈ ਜੋ ਕਿ ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਇਕ ਜਾਤੀ ਦਾ ਨਾਂ ਹੈ, ਜਿਸ ਦੇ ਵਿੱਚ ਕੁੜੀਆਂ ਜਿਆਦਾਤਰ ਬੱਚੀਆਂ ਨੂੰ ਨਫ਼ਰਤ ਦੀ ਭਾਵਨਾ ਤੋਂ ਬਚਣ ਲਈ, ਖਾਸ ਕਰਕੇ ਜਾਂ ਫਿਰ ਨੌਕਰ ਦੇ ਰੂਪ ਵਿੱਚ।
                 PPNJ2802202013

ਵਣੀ ਕਬੀਲੇ ਦੇ ਵੱਡੇ ਸਰਦਾਰਾਂ ਵਲੋਂ ਜਬਰਦਸਤੀ ਜਾਂ ਸਭ ਦੀ ਸਹਿਮਤੀ ਨਾਲ ਵਿਆਹ ਸਜ਼ਾ ਦੇ ਰੂਪ ਵਿੱਚ ਸੁਣਾਇਆ ਜਾਂਦਾ ਹੈ, ਜਿਸ ਨੂੰ ਜਿਰਾਰਾ ਕਹਿੰਦੇ ਹਨ।ਵਣੀ ਪਸ਼ਤੋ ਦਾ ਸ਼ਬਦ ਹੈ ਜਿਸ ਨੂੰ ਵਣੇ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਖੂਨ ਹੁੰਦਾ ਹੈ।ਭਾਵੇਂ ਅਦਾਲਤ ਨੇ 2005 ਅਤੇ 2011 ਵਿੱਚ ਇਸ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਹੈ, ਪਰ ਹਾਲੇ ਵੀ ਇਹ ਪ੍ਰਥਾ ਚੱਲ ਰਹੀਂ ਹੈ।2004 ਵਿੱਚ ਉਚ ਕੋਰਟ ਨੇ ਅਜਿਹੀਆਂ ‘ਪੈਰਲਲ ਨਿਆਂ’ ਸਿਸਟਮਾਂ ਨੂੰ ਖ਼ਤਮ ਕਰ ਦਿੱਤਾ ਹੈ।ਪਰ ਸਰਕਾਰਾਂ ਦੇ ਕਮਜ਼ੋਰ ਕਦਮਾਂ ਅਤੇ ਲੋਕਲ ਪੁਲਿਸ ਦੀ ਸ਼ਹਿ ਨਾਲ ਇਹ ਚੱਲਣ ਜਾਰੀ ਹੈ।ਵਣੀ ਦਫ਼ਨ ਕਹਾਣੀ ਇੱਕ ਜਵਾਨ ਕੁੜੀ ਦੀ ਹੈ, ਜਿਸ ਦਾ ਨਾਂ ਵਜਿਆ ਹੈ।ਉਸ ਨੂੰ ਵਣੀ ਪ੍ਰਥਾ ਵਲੋਂ ਬੁੱਢੇ ਬਖ਼ਤਾਵਰ ਨਾਲ ਵਿਆਹ ਕਰਨਾ ਪੈਂਦਾ ਹੈ।ਬਖ਼ਤਾਵਰ ਜੋ ਕਿ ਉਮਰ ਦਰਾਜ਼ ਅਤੇ ਕਬੀਲੇ ਦਾ ਸਰਦਾਰ ਹੈ।ਗੁਨਚਾ ਵਜਿਆ ਦੇ ਇਸ ਮਹਾਨ ਕੰਮ ਵਿੱਚ ਜੁੜ ਜਾਂਦਾ ਹੈ ਅਤੇ ਫਿਰ ਉਹ ਦੋਨੋਂ ਜੁਗਤ ਕਰਦੇ ਹਨ, ਬਖ਼ਤਾਵਰ ਗਾਜ਼ੀ ਦੇ ਖ਼ੂਨ ਕਰਨ ਦੀ।ਜਵਾਨ ਵਜ਼ਿਆ ਨੂੰ ਸੂਚਿਤ ਕਰਦੀ ਹੈ ਬਖ਼ਤਾਵਰ ਦੀ ਮੌਤ ਦਾ ਅਤੇ ਆਪਣੇ ਆਪ ਨੂੰ ਫ਼ਿਰ ਇਕ ਵਾਰ ਵਣੀ ਪ੍ਰਥਾ ਦੇ ਦੁਆਰਾ ਚੁਣੇ ਜਾਣ ਦਾ ਐਲਾਨ ਕਰਦੀ ਹੈ।
               ਵੱਡੇ ਬਜ਼ੁਰਗ ਕਹਿੰਦੇ ਨੇ ਕਿ ਉਨ੍ਹਾਂ ਦੇ ਸੰਵਿਧਾਨ ਵਿੱਚ ਇਸ ਦਾ ਰਸਤਾ ਨਹੀਂ ਹੈ।ਵਜਿਆ ਦਾ ਆਪਣਾ ਮੁੰਡਾ ਰੇਪ ਕਰ ਦਿੰਦਾ ਹੈ, ਉਸ ਵਕਤ ਵਜਿਆ ਦਿਲ ਨੂੰ ਮਜ਼ਬੂਤ ਕਰਦੀ ਹੈ ਤੇ ਵਣੀ ਪ੍ਰਥਾ ਸਹੀ ਤਰ੍ਹਾਂ ਦੱਸਦੀ ਹੋਈ ਆਪਣੇ ਮੁੰਡੇ ਨੂੰ ਗੋਲੀ ਮਾਰ ਦਿੰਦੀ ਹੈ।
               ਇਸ ਨਾਟਕ ਦੇ ਪਾਤਰ ਕਾਜਲ ਸੁਹਾਸ, ਦ੍ਰਿਸ਼ਟੀ ਸ਼ਰਮਾ, ਰਾਜੀਵ ਮੈਣੀ, ਗੁਰਦੇਵ ਦੇਵਗਨ, ਉਮੇਰ ਖ਼ਾਨ, ਰਾਮ ਮਹਿਰਾ, ਪੰਕਜ ਕੁਮਾਰ, ਸਿਧਾਂਤ ਅਗਰਵਾਲ, ਰੋਹਿਤ ਸਿੰਘ, ਵਰੂਣ ਸ਼ਰਮਾ, ਵਨੀਤ ਬਲਿਆਨ, ਸ਼ਕਸ਼ਮ ਵੋਹਰਾ, ਸ਼ਰਧਾ ਵਰਮਾ, ਅਮਭੁਜ ਰਾਹੀ, ਸਰਵਣ ਅਰੋੜਾ, ਵਤਸਾਲਾ ਖਹਿਰਾ, ਅੰਜਲੀ, ਆਸਥਾ ਗੁਪਤਾ, ਐਮ.ਰਾਸ਼ਿਦ, ਰਾਹੁਲ ਮਲਹੋਤਰਾ, ਸੁਨੀਲ ਚੋਹਾਨ, ਰੋਹਿਤ ਆਦਿ ਨੇ ਵੱਖ-ਵੱਖ ਭੂਮਿਕਾਵਾਂ ਨਿਭਾਅ ਕੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਤੋਂ ਪਹਿਲਾਂ ਫੈਸਟੀਵਲ ਦਾ ਉਦਘਾਟਨ ਭਾਰਤ ਦੀ ਰੰਗਮੰਚ ਦੀ ਮਹਾਨ ਹਸਤੀ ਪਦਮ ਸ੍ਰੀ ਬੰਸੀ ਕੌਲ ਨੇ ਕੀਤਾ।ਫੈਸਟੀਵਲ ਦੇ ਡਾਇਰੈਕਟਰ ਅਨੁਰੂਪ ਪਠਾਣੀਆ, ਫਿਲਮੀ ਅਦਾਕਾਰ ਜੋੜੀ ਹਰਦੀਪ ਗਿੱਲ, ਅਨੀਤਾ ਦੇਵਗਨ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਰਜਿੰਦਰ ਰਾਜੂ ਅਤੇ ਫੈਸਟੀਵਲ ਦੇ ਕੋਆਰਡੀਨੇਟਰ ਸਨਮ ਮੌਜੂਦ ਰਹੇ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …