Wednesday, September 23, 2026

ਖੇਲੋ ਇੰਡੀਆ ਯੂਨੀਵਰਸਿਟੀ ਤੀਰਅੰਦਾਜ਼ੀ ਮੁਕਾਬਲੇ ‘ਚ ਜੀ.ਐਨ.ਡੀ.ਯੂ ਦਾ ਤੀਸਰਾ ਸਥਾਨ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੰਧੂ) – ਉੜੀਸਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਚੱਲ ਰਹੇ ਰਾਸ਼ਟਰੀ ਪੱਧਰ ਦੇ ਖੇਲੋ ਇੰਡੀਆ ਯੂਨੀਵਰਸਿਟੀ PPNJ28022020112020 ਖੇਡ ਮੁਕਾਬਲਿਆਂ ਦੇ ਦੌਰਾਨ ਯੂਨੀਵਰਸਿਟੀ ਦੇ ਵੱਲੋਂ ਟੀਮ ਇੰਚਾਰਜ ਤੇ ਤੀਰ ਅੰਦਾਜ਼ੀ ਕੋਚ ਫੁੱਲਬਾਗ ਕੌਰ ਦੀ ਅਗੁਵਾਈ ਵਿੱਚ ਸ਼ਮੂਲੀਅਤ ਕਰਨ ਗਈ ਮਹਿਲਾ ਤੀਰ ਅੰਦਾਜੀ ਟੀਮ ਨੇ ਸੈਕੰਡ ਰਨਰਜ਼ਅੱਪ ਰਹਿੰਦੇ ਹੋਏ ਬਰਾਊਂਜ ਮੈਡਲ ਤੇ ਟ੍ਰਾਫੀ ‘ਤੇ ਕਬਜ਼ਾ ਜਮਾਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਭੁਵਨੇਸ਼ਵਰ ਵਿਖੇ ਹੋਏ ਮਹਿਲਾਵਾਂ ਦੇ ਕੰਪਾਉਂਡ ਰਾਊਂਡ ਮਹਿਲਾ ਟੀਮ ਮੁਕਾਬਲੇ ਦੌਰਾਨ ਜੀ.ਐਨ.ਡੀ.ਯੂ ਦੀਆਂ ਖਿਡਾਰਨਾਂ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ਦੇ ਇੰਨ੍ਹਾ ਖੇਡ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …