Thursday, July 9, 2026

ਅੰਮ੍ਰਿਤਸਰੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਉਦਮੀ ਮੇਲਾ ਸ਼ੁਰੂ

ਲੋਕ ਸਭਾ ਮੈਂਬਰ ਔਜਲਾ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੇ ਯਤਨਾਂ ਸਦਕਾ ਪਹਿਲੀ ਵਾਰ ਪਾਇਟੈਕਸ ਮੇਲੇ ਦੀ PPNJ2802202015ਤਰਜ਼ ‘ਤੇ ਅੰਮ੍ਰਿਤਸਰ ਵਿੱਚ ਵਪਾਰ ਅਤੇ ਕਾਰੋਬਾਰੀ ਮੇਲਾ ‘ਉਦਮੀ ਮੇਲਾ’ ਸ਼ੁਰੂ ਹੋ ਗਿਆ ਹੈ, ਜੋ ਕਿ 1 ਮਾਰਚ ਤੱਕ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ਚੱਲੇਗਾ।ਉਕਤ ਮੇਲੇ ਦਾ ਉਦਘਾਟਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਅਤੇ ਸਟਾਲਾਂ ‘ਤੇ ਪਹੁੰਚ ਕੇ ਅੰਮਿ੍ਰਤਸਰ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰਨ ਵਾਲੇ ਇੰਨਾਂ ਕਾਰੋਬਾਰੀਆਂ ਦਾ ਹੌਸਲਾ ਵਧਾਇਆ।ਔਜਲਾ ਨੇ ਪਹਿਲੀ ਵਾਰ ਲਗਾਏ ਗਏ ਇਸ ਮੇਲੇ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਇਹ ਕੋਸ਼ਿਸ਼ ਹੋਵੇਗੀ ਕਿ ਅੰਮ੍ਰਿਤਸਰ ਵਿਚ ਅਜਿਹੇ ਕਾਰੋਬਾਰੀ ਲੋਕਾਂ ਲਈ ਪੱਕਾ ਪਲੇਟਫਾਰਮ ਬਣਾਇਆ ਜਾਵੇ, ਤਾਂ ਜੋ ਸ਼ਹਿਰ ਆਉਣ ਵਾਲੇ ਲੱਖਾਂ ਸੈਲਾਨੀ ਜਿੱਥੇ ਆਪਣੇ ਨਾਲ ਸੌਗਾਤ ਵਜੋਂ ਅੰਮਿ੍ਰਤਸਰ ਦੇ ਬਣੇ ਉਤਪਾਦ ਲੈ ਕੇ ਜਾਣ।
ਦੱਸਣਯੋਗ ਹੈ ਕਿ ਇਸ ਮੇਲੇ ਵਿਚ ਜਿੱਥੇ ਅੰਮਿ੍ਰਤਸਰ ਦੇ ਬਣੇ ਉਤਪਾਦ ਜਿਸ ਵਿਚ ਹੱਥ ਕਿਰਤਾਂ, ਪਿੱਤਲ ਦੇ ਭਾਂਡੇ, ਕੱਪੜੇ, ਖਾਣੇ ਵਾਲੇ ਪਦਾਰਥ, ਜੈਵਿਕ ਖੇਤੀ ਉਤਪਾਦ ਅਤੇ ਹੋਰ ਵਸਤਾਂ ਦੇ ਸਟਾਲ ਲੱਗੇ ਹਨ। ਮੇਲੇ ਵਿਚ ਪਿੰਗਲਵਾੜੇ ਦੇ ਬੱਚਿਆਂ ਅਤੇ ਕੇਂਦਰੀ ਜੇਲ੍ਹ ਅੰਮਿ੍ਰਤਸਰ ਦੇ ਕੈਦੀਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ ਵੀ ਆਕਰਸ਼ਣ ਦਾ ਕੇਂਦਰ ਹਨ।
ਪੰਜਾਬ ਸਰਕਾਰ ਅਤੇ ਮੀਡੀਅਮ ਤੇ ਸਮਾਲ ਸਕੇਲ ਇੰਡਸਟਰੀਜ਼ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਮੇੇਲੇ ਨੂੰ ‘ਮੇੇਕ ਇਨ ਅੰੰਮ੍ਰਿਤਸਰ’ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ।ਮੇਲੇ ਦੌਰਾਨ ਆਜੀਵਿਕਾ ਸਕੀਮ ਅਧੀਨ ਸੈਲਫ ਹੈਲਪ ਗਰੁੱਪਾਂ ਵਲੋਂ ਜੂਟ ਬੈਗ, ਅਤੇ ਹੱਥ ਨਾਲ ਬਣੀਆਂ ਵਸਤਾਂ ਦੇ ਸਟਾਲ ਵੀ ਲਗਾਏ ਗਏ ਅਤੇ ਸੈਲਫ ਹੈਲਪ ਗਰੁੱਪਾਂ ਦੁਆਰਾ ਜੂਟ ਦੇ ਬਣੇ ਬੈਗ ਮੇਲੇ ਵਿਚ ਆਏ ਡੈਲੀਗੇਟਾਂ ਨੂੰ ਤੋਹਫੇ ਵਜੋਂ ਭੇਂਟ ਕੀਤੇ ਗਏ। ਸੈਲਫ ਹੈਲਪ ਗਰੁੱਪਾਂ ਵਲੋਂ ਖਾਣੇ ਦੇ ਸਟਾਲ ਵੀ ਲਗਾਏ ਗਏ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਐਸ.ਪੀ ਸ੍ਰੀਮਤੀ ਜਸਵੰਤ ਕੌਰ, ਡਿਪਟੀ ਸੁਪਰਡੈਂਟ ਜੇਲ੍ਹ ਹੇਮੰਤ ਸ਼ਰਮਾ, ਜੀ.ਐਮ ਇੰਡਸਟਰੀ ਬਲਵਿੰਦਰ ਸਿੰਘ, ਦਲਬੀਰ ਸਿੰਘ ਛੀਨਾ ਮੁੱਖ ਖੇਤੀ ਅਧਿਕਾਰੀ, ਬਾਜ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਡੀ.ਐਮ ਮਾਰਕਫੈਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …