ਸੁਨਾਮ/ਲੌਂਗੋਵਾਲ, 28 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਗਰਵਾਲ ਸਭਾ (ਰਜਿ.) ਸੁਨਾਮ ਵਲੋਂ ਸਵ: ਬਾਬੂ ਜਗਦੀਸ਼ ਚੰਦ ਜੈਨ ਦੀ ਯਾਦ ‘ਚ
ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।ਮਨਪ੍ਰੀਤ ਬਾਂਸਲ ਦੀ ਪ੍ਰਧਾਨਗੀ ਲੱਗੇ ਇਸ ਕੈਂਪ ਵਿੱਚ ਅਮਰ ਹਸਪਤਾਲ ਪਟਿਆਲੇ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 200 ਮਰੀਜ਼ਾਂ ਦਾ ਚੈਕਅਪ ਤੇ ਇਲਾਜ ਕੀਤਾ ਗਿਆ।ਕੈਂਪ ਦਾ ਉਦਘਾਟਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਰਾਜਾ ਬੀਰਕਲਾਂ ਵਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਅਤੇ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਹਰਿੰਦਰ ਸਿੰਘ ਲਖਮੀਰਵਾਲਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਚੇਅਰਮੈਨ ਰਜਿੰਦਰ ਰਾਜਾ ਬੀਰਕਲਾਂ ਨੇ ਕਿਹਾ ਕਿ ਜਤਿੰਦਰ ਜੈਨ ਨੇ ਆਪਣੇ ਪਿਤਾ ਸਵ. ਬਾਬੂ ਜਗਦੀਪ ਜੈਨ ਯਾਦ ਕਰਦਿਆਂ ਮੈਡੀਕਲ ਕੈਂਪ ਲਗਾ ਕੇ ਇਕ ਚੰਗੀ ਪਹਿਲ ਕੀਤੀ ਹੈ।ਪ੍ਰਧਾਨ ਮਨਪ੍ਰੀਤ ਬਾਂਸਲ ਨੇ ਪ੍ਰੋਜੇਕਟ ਚੇਅਰਮੈਨ ਦੀ ਜਿੰਮੇਵਾਰੀ ਸਵ: ਬਾਬੂ ਜਗਦੀਸ਼ ਚੰਦ ਜੈਨ ਦੇ ਹੀ ਸਪੁੱਤਰ ਸਭਾ ਦੇ ਬੁਲਾਰੇ, ਸਮਾਜਿਕ ਅਤੇ ਸੂਚਨਾ ਅਧਿਕਾਰ ਕਾਨਕੰਨ ਜਤਿੰਦਰ ਜੈਨ ਨੂੰ ਸੌਂਪੀ।
ਇਸ ਕੈਂਪ ਵਿੱਚ ਅਮਰ ਹਸਪਤਾਲ ਪਟਿਆਲੇ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿੱਚ ਮਨੋਰੋਗ ਅਤੇ ਸਵਾਇਨ ਸਰਜਰੀ ਦੇ ਮਾਹਿਰ ਡਾ. ਅਨੀਸ਼ ਕੁਮਾਰ ਗੋਇਲ, ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਪ੍ਰੀਤੀ ਜਿੰਦਲ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਸਿੰਗਲਾ ਅਤੇ ਜਰਨਲ ਮੈਡੀਸਿਨ ਦੇ ਮਾਹਿਰ ਡਾ. ਅਦਿਸ਼ ਗੋਇਲ ਸਾਹਿਲ ਹੋਏ।ਕੈਂਪ ਵਿੱਚ ਵਿਕਰਮ ਗਰਗ ਵਿੱਕੀ, ਕ੍ਰਿਸ਼ਨ ਸੰਦੌਹਾ, ਹਰਿਦੇਵ ਗੋਇਲ, ਵੇਦ ਪ੍ਰਕਾਸ਼ ਹੋਡਲਾ, ਰਾਮ ਲਾਲ ਆਲਮਪੁਰੀਆ, ਰਾਜੀਵ ਬਿੰਦਲ, ਟੀਕੇ ਗੁਪਤਾ, ਗੋਪਾਲ ਗੋਇਲ, ਵਿਨੋਦ ਗੋਇਲ, ਸਚਿਨ ਗਰਗ ਆਦਿ ਸ਼ਾਮਿਲ ਸਨ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media