ਕਪੂਰਥਲਾ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਜਿਲ੍ਹਾ ਕਪੂਰਥਲਾ ਵਲੋਂ ਸਰਬਤ ਦੇ ਭਲੇ
ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਕਰਵਾਇਆ ਗਿਆ।ਜਥੇਬੰਦੀ ਵਲੋਂ ਹਰ ਸਾਲ ਸੰਸਥਾ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ।ਜਥੇਬੰਦੀ ਦੇ ਪੰਜਾਬ ਪ੍ਰਧਾਨ ਸੁਖਨੰਦਨ ਸਿੰਘ ਮਹੇਣੀਆਂ ਅਤੇ ਸੂਬਾ ਪ੍ਰੈਸ ਸਕੱਤਰ ਸੰਜੀਵ ਕੌਂਡਲ ਪਹੁੰਚੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਨੇ ਦੱਸਿਆ ਕਿ ਇਸ ਜਥੇਬੰਦੀ ਦੀ ਸ਼ੁਰੂਆਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ ਸੀ ਅਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਹਰ ਸਾਲ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ।ਜਿਲ੍ਹਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਉਘੇ ਸਮਾਜ ਸੇਵਕ ਸੁਖਵਿੰਦਰ ਮੋਹਨ ਭਾਟੀਆ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ, ਏ.ਡੀ.ਸੀ ਜਨਰਲ ਕਪੂਰਥਲਾ ਦੇ ਸੁਪਰਡੈਂਟ ਸਤਵੀਰ ਸਿੰਘ ਚੰਦੀ, ਸਿਮਰੋ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਕਪੂਰਥਲਾ, ਆਮ ਆਦਮੀ ਪਾਰਟੀ ਕਪੂਰਥਲਾ ਤੋਂ ਕੁਲਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਪੰਨੂੰ, ਔਲਖ ਸਾਹਿਬ, ਮਾਸਟਰ ਚਰਨਜੀਤ ਸਿੰਘ ਪਹੁੰਚੇ ਅਤੇ ਡਾਕਟਰ ਤੇਜਿੰਦਰ ਹਨੀ ਅਤੇ ਸਾਥੀਆਂ ਨੇ ਰਸਭਿੰਨਾ ਕੀਰਤਨ ਕਰਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ।ਇਸ ਪ੍ਰੋਗਰਾਮ ਵਿਚ ਜਲ ਸਪਲਾਈ ਯੂਨੀਅਨ ਜਲੰਧਰ ਅਤੇ ਕਪੂਰਥਲਾ ਦੇ ਸਾਥੀ ਸ਼ਾਮਲ ਹੋਏ।
ਪ੍ਰੋ
ਗਰਾਮ ਵਿਚ ਜਲੰਧਰ ਤੋਂ ਰਾਜਨ ਕੁਮਾਰ, ਰਾਮ ਲਾਲ, ਕੁਲਵੀਰ ਜਿਲ੍ਹਾ ਕਪੂਰਥਲਾ ਵਲੋਂ ਮਨਮੋਹਨ ਸਿੰਘ, ਅਨਿਲ ਕੁਮਾਰ ਨਾਹਰ, ਰਜਿੰਦਰ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ।ਆਈ ਸੰਗਤ ਦਾ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਮੁੱਖ ਸਿੰਘ ਢੋਡ ਨੇ ਧੰਨਵਾਦ ਕੀਤਾ ਅਤੇ ਅਖੰਡ ਪਾਠ ਜੀ ਸਾਹਿਬ ਜੀ ਦੇ ਭੋਗ ਪੈਣ ਤੋਂ ਬਾਅਦ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।
Punjab Post Daily Online Newspaper & Print Media