Saturday, October 17, 2026

ਨੋਵਲ ਕਰੋਨਾ ਵਾਇਰਸ ਸਬੰਧੀ ਕੀਤਾ ਜਾਗੂਰਕ

ਕਪੂਰਥਲਾ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਡਾ. ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਦੇ ਹੁਕਮਾਂ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ PPNJ2802202024ਭਗਤ ਅਤੇ ਡਾ. ਨਵਪ੍ਰੀਤ ਕੌਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋ ਸੀ.ਐਚ.ਸੀ ਫੱਤੂਢੀਂਗਾ ਦੇ ਪੀ.ਐਚ.ਸੀ ਖਾਲੂ ਵਿਖੇ ਕਰੋਨਾ ਵਾਇਰਸ ਅਤੇ ਸਵਾਈਨ ਫਲੂ ਸਬੰਧੀ ਜਾਗਰੂਕ ਕੀਤਾ ਗਿਆ।ਕੰਵਲ ਬਲਰਾਜ ਸਿੰਘ ਅਤੇ ਬਲਰਾਜ ਸਿੰਘ ਪੱਖੋਕੇ ਅਤੇ ਸੰਜੀਵ ਕੁਮਾਰ ਏ.ਐਮ.ਓ ਵੱਲੋ ਨੋਵਲ ਕਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਸਬੰਧੀ ਦੱਸਿਆ ਕਿ ਖਾਂਸੀ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ ਇਸ ਰੋਗ ਦੇ ਲੱਛਣ ਹਨ।ਖੰਘਦੇ ਅਤੇ ਛਿਕਦੇ ਸਮੇਂ ਰੁਮਾਲ ਨਾਲ ਮੂੰਹ ਅਤੇ ਨੱਕ ਢੱਕ ਕੇ ਰੱਖਣਾ ਚਾਹੀਦਾ ਹੈ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ‘ਤੇ ਹੱਥ ਲਗਾਉਣ ਦੀ ਬਜਾਏ ਕੂਹਣੀ ਜਾਂ ਮੋਢਾ ਕੋਲ ਕਰਕੇ ਖੰਘਣਾ, ਛਿੱਕਣਾ ਚਾਹੀਦਾ ਹੈ।
              ਡਾ. ਜੈਸਮੀਨ ਨੇ ਕਿਹਾ ਕਿ ਸਾਨੂੰ ਕਰੋਨਾ ਵਾਇਰਸ ਅਤੇ ਸਵਾਈਨ ਤੋ ਘਬਰਾਉਣ ਦੀ ਲੋੜ ਨਹੀ ਬਲਕਿ ਇਨ੍ਹਾਂ ਬਿਮਾਰੀਆਂ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ ਉਨ੍ਹਾਂ ਕਿਹਾ ਕਿ ਮਾਸ, ਮੱਛੀ, ਮੀਟ ਅਤੇ ਅੰਡੇ ਸਾਫ ਪਾਣੀ ਚੰਗੀ ਤਰ੍ਹਾਂ ਧੋ ਕੇ ਪੂਰੀ ਤਰ੍ਹਾਂ ਪਕਾ ਕੇ ਖਾਓ।ਆਪਣੇ ਗਲੇ ਨੂੰ ਸੁਕਣ ਨਾ ਦਿਓ ਅਤੇ ਸਮੇਂ ਸਮੇਂ ਤੇ ਸਾਫ ਪਾਣੀ ਪੀਂਦੇ ਰਹੋ।ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਹੀ ਰੱਖਿਆ ਜਾਣਾ ਚਾਹੀਦਾ, ਜੇਕਰ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਦੇ ਉਪਰੋਕਤ ਲੱਛਣ ਵੇਖੇ ਜਾਂਦੇ ਹਨ ਤਾਂ ਉਸ ਨੂੰ ਇਕੱਲੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਤੁਰੰਤ ਹੀ ਨੇੜੇ ਦੇ ਸਿਹਤ ਕੇਦਰ ਵਿੱਚ ਲਿਜਾਣਾ ਚਾਹੀਦਾ ਹੈ।
ਇਸ ਮੌਕੇ ਏ.ਐਨ.ਐਮ, ਐਮ.ਪੀ.ਐਚ.ਡਬਲਿਊ (ਮੇਲ), ਆਸ਼ਾ ਵਰਕਰ ਅਤੇ ਆਦਿ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …