ਅੰਮਿ੍ਰਤਸਰ, 29 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4
ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਪੰਜਵੇਂ ਦਿਨ 2 ਨਾਟਕਾਂ ਦਾ ਮੰਚਣ ਕੀਤਾ ਗਿਆ।ਪਹਿਲਾ ਨਾਟਕ ਨਵਦੁਰਗਾ ਕਲਾ ਮੰਚ ਜੰਮੂ ਦੀ ਟੀਮ ਵਲੋਂ ਅਜਰਾ ਚੌਧਰੀ ਦਾ ਲਿਖਿਆ ਅਤੇ ਪੰਕਜ਼ ਸ਼ਰਮਾ ਦਾ ਡਾਇਰੈਕਟ ਕੀਤਾ ਨਾਟਕ ‘ਯੇ ਮੇਰੀ ਵਾਈਫ਼ ਹੈ’ ਦਾ ਮੰਚਣ ਕੀਤਾ ਗਿਆ।
ਇਸ ਇਕ ਪਾਤਰੀ ਨਾਟਕ ਦੇ ਮੁੱਖ ਕਲਾਕਾਰ ਪੰਕਜ਼ ਸ਼ਰਮਾ ਨੇ ਇਕ ਮੱਧ ਵਰਗੀ ਪਤੀ ਅਤੇ ਪਤਨੀ ਦੇ ਝਗੜਿਆਂ ‘ਤੇ ਨੂੰ ਪੇਸ਼ ਕੀਤਾ।ਕਹਾਣੀ ਮੁਤਾਬਿਕ ਵਿਆਹ ਤੋਂ ਇਕ ਸਾਲ ਤੱਕ ਸਭ ਕੁੱਝ ਖੁਸ਼ੀ-ਖੁਸ਼ੀ ਚੱਲਦਾ ਹੈ।ਪਰ ਉਨ੍ਹਾਂ ਦੀ ਆਪਸੀ ਵਿਚਾਰ ਦਾ ਟਕਰਾਅ ਉਨ੍ਹਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਤੇ ਬਹੁਤ ਜਿਆਦਾ ਅਸਰ ਕਰਦੀ ਹੈ। ਪੈਸਿਆਂ ਦੀ ਕਮੀ ਦੇ ਚਲਦੇ, ਬੱਚਿਆਂ ਦੇ ਆਉਣ ਤੋਂ ਬਾਅਦ, ਜ਼ਿੰਮੇਵਾਰੀਆਂ ਤੋਂ ਬਚਦੇ ਉਹ ਦੋਵੇਂ ਇਕ ਦੂਜੇ ਨੂੰ ਕਸੁਰਵਾਰ ਠਹਿਰਾਉਂਦੇ ਹਨ।ਪਰ ਜਦੋਂ ਤੱਕ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ। ਬੱਚੇ ਵਿਆਹੇ ਜਾਂਦੇ ਹਨ ਤੇ ਸਮਾਂ ਵੀ ਨਿਕਲ ਜਾਂਦਾ ਹੈ।
ਦੂਸਰਾ ਨਾਟਕ ‘ਸਿਲੀ ਸੋਲ’ ਦਿੱਲੀ ਦੀ ਥੀਏਟਰ ਟੀਮ ਵਲੋਂ ਨੀਰਜ ਦਾ ਲਿਖਿਆ ਅਤੇ ਪ੍ਰਿੰਯਕਾ ਸ਼ਰਮਾ ਦਾ ਡਾਇਰੈਕਟ ਕੀਤਾ ਨਾਟਕ ‘ਪੜੋਸਨ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਪ੍ਰੇਮ ਦੇ ਤ੍ਰਿਕੋਣ ‘ਤੇ ਅਧਾਰਿਤ ਹੈ। ਇਸਦੇ ਮੁੱਖ ਕਿਰਦਾਰ ਹਨ- ਪ੍ਰੇਮ, ਅਕੁੰਸ਼ ਅਤੇ ਸੋਨੀ ਤਲਵਾਰ। ਪ੍ਰੇਮ ਅਤੇ ਅਕੁੰਸ਼ ਇਕ ਮੈਗਜ਼ੀਨ ਚਲਾਉਂਦੇ ਹਨ, ਜਿਸ ਦਾ ਨਾਮ ਪਰਿਵਰਤਨ ਟਾਈਮਜ਼ ਹੈ, ਜਿਸ ਦੇ ਵਿਸ਼ੇ ਸਿਸਟਮ ਦੇ ਖਿਲਾਫ਼ ਹਨ।ਸੋਨੀ ਤਲਵਾਰ ਇਕ ਸਾਬਕਾ ਕਬੱਡੀ ਖਿਡਾਰੀ ਹੈ ਅਤੇ ਕਰਾਟੇ ਦੇ ਵਿੱਚ ਵੀ ਮਾਹਿਰ ਹੈ। ਉਹ ਇਕ ਪੰਜਾਬੀ ਕੁੜੀ ਹੈ, ਜੋ ਆਪਣੇ ਫਲੈਟ ਵਿੱਚ ਰਹਿੰਦੀ ਹੈ।ਉਸ ਨੂੰ ਇਕ ਪ੍ਰੇਮ ਨਾਂ ਦੇ ਲੜਕੇ ਨਾਲ ਪਿਆਰ ਹੋ ਜਾਂਦਾ ਹੈ। ਅਕੁੰਸ਼ ਨੂੰ ਪ੍ਰੇਮ ਦਾ ਸੋਨੀ ਨਾਲ ਪਿਆਰ ਵੇਖ ਕੇ ਉਹ ਉਸ ਨੂੰ ਨੌਕਰੀ ਤੇ ਰੱਖ ਲੈਂਦਾ ਹੈ।ਪਰ ਦੂਜੇ ਪਾਸੇ ਸੋਨੀ ਅਕੁੰਸ਼ ਦੇ ਪਿਆਰ ਵਿੱਚ ਪਾਗਲ ਹੋ ਜਾਂਦੀ ਹੈ।ਜਿਸ ਦੇ ਚੱਲਦੇ ਮੈਗਜ਼ੀਨ ਦੇ ਚੱਲਣ ‘ਤੇ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਇਸ ਪ੍ਰੇਮ ਦੇ ਚੱਕਰ ਵਿੱਚ ਉਨ੍ਹਾਂ ਦੋਨਾਂ ਦਾ ਆਪਸੀ ਦੋਸਤੀ ਤੇ ਪਿਆਰ ਦਾਮ ਰਿਸ਼ਤਾ ਵੀ ਖਰਾਬ ਹੋ ਜਾਂਦਾ ਹੈ।
Check Also
ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦੇ ਨਵੀਨੀਕਰਨ ਮਗਰੋਂ ਐਡਵੋਕੇਟ ਧਾਮੀ ਵੱਲੋਂ ਉਦਘਾਟਨ
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਗੁਰਦੁਆਰਾ …
Punjab Post Daily Online Newspaper & Print Media