ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਤਾਇਕਵਾਂਡੋ ਖੇਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ
ਕਰਵਾਏ ਗਏ ਇੰਟਰ-ਕਾਲਜ ਤਾਇਕਵਾਂਡੋ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ।ਤਾਇਕਵਾਂਡੋ ਦੇ ਇਸ ਮੁਕਾਬਲੇ ’ਚ ਖ਼ਾਲਸਾ ਕਾਲਜ ਨੇ ਪਹਿਲਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਨੇ ਦੂਜਾ ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਲੜਕਿਆਂ ਦੀ ਟੀਮ ’ਚ ਜਪਨਮ ਸਿੰਘ (58 ਕਿਲੋ), ਸ਼ਮਸ਼ੇਰ ਸਿੰਘ (63 ਕਿਲੋ), ਦੀਪ ਕੁਜਰ (68 ਕਿਲੋ), ਅਜੀਤ ਖਾਨਾਲ (87 ਕਿਲੋ) ਦੇ ਤਾਇਕਵਾਂਡੋ ਮੁਕਾਬਲੇ ’ਚ ਗੋਲਡ ਮੈਡਲ, ਅਰਵਿੰਦ ਕੁਮਾਰ (80 ਕਿਲੋ) ’ਚ ਕਾਂਸੇ ਅਤੇ ਵਿਅਕਤੀਗਤ ਟੀਮ ’ਚ ਕੁਨਾਲ ਕੁਮਾਰ, ਅਜੀਤ ਅਤੇ ਦੀਪ ਨੇ ਸੋਨੇ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਜਦਕਿ ਲੜਕੀਆਂ ਦੀ ਟੀਮ ’ਚ ਸਨੇਹਾ ਅਤੇ ਅਪਾਰਨਾ (67 ਕਿਲੋ), ਕਸ਼ਿਸ਼ ਮਲਿਕ (57 ਕਿਲੋ) ਨੇ ਸੋਨੇ, ਦਿਵਿਯਾ (53 ਕਿਲੋ) ’ਚ ਚਾਂਦੀ ਅਤੇ ਵਿਅਕਤੀਗਤ ਮੁਕਾਬਲੇ ’ਚ ਸ਼ਿਲਪਾ ਥਾਪਾ ਨੇ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਇਕਵਾਂਡੋ ਦੇ ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ 11 ਸੋਨੇ, ਇਕ ਚਾਂਦੀ ਅਤੇ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਕਤ ਟੀਮ ਪਟਿਆਲਾ ਯੂਨੀਵਰਸਿਟੀ ਵਿਖੇ 10 ਤੋਂ 17 ਮਾਰਚ ਤੱਕ ਹੋ ਰਹੇ ਤਾਇਕਵਾਂਡੋ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਲਈ ਵੀ ਚੁਣੀ ਗਈ ਹੈ।
ਡਾ. ਮਹਿਲ ਸਿੰਘ ਨੇ ਸਰੀਰਿਕ ਸਿਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਉਨ੍ਹਾਂ ਦੇ ਸਟਾਫ ਮੈਂਬਰਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਸ: ਬਚਨਪਾਲ ਸਿੰਘ, ਕੋਚ ਰਵੀ, ਸਾਹਿਲ ਬੇਦੀ, ਮੈਡਮ ਪੂਜਾ ਆਦਿ ਹਾਜ਼ਰ ਸਨ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media