ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿੰਗ ਨੇ ਖੂਨਦਾਨ ਕੈਂਪ ਲਗਾਇਆ ਗਿਆ।ਗੁਰੂ ਨਾਨਕ ਦੇਵ ਹਸਪਤਾਲ ਦੇ ਖੂਨਦਾਨ ਬੈਂਕ ਦੇ ਸਹਿਯੋਗ ਨਾਲ ਲਾਏ ਗਏ ਕੈਂਪ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਨੇ ਕੀਤਾ।ਇਸ ਤੋਂ ਪਹਿਲਾਂ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ।ਕੱਥੂਨੰਗਲ ਨੇ ਖੂਨਦਾਨ ਕੈਂਪ ’ਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਦੀ ਹਂੌਸਲਾ ਅਫ਼ਜਾਈ ਕੀਤੀ।ਖੂਨਦਾਨ ਕੈਂਪ ’ਚ ਲੜਕੀਆਂ ਦੀ ਸ਼ਮੂਲੀਅਤ ਅਤੇ ਪ੍ਰਿੰ: (ਡਾ.) ਜਸਪਾਲ ਸਿੰਘ ਅਤੇ ਪ੍ਰੋ. ਗੁਨੀਸ਼ਾ ਸਲੂਜਾ ਪ੍ਰੋਗਰਾਮ ਅਧਿਕਾਰੀ, ਐਨ.ਐਸ.ਐਸ ਵਿੰਗ ਦੇ ਵਲੰਟੀਅਰਾਂ ਦੇ ਯਤਨਾਂ ਨੂੰ ਵੀ ਸਰਾਹਿਆ।
ਬਿਕਰਮਜੀਤ ਸਿੰਘ ਨਾਲੇਜ਼ ਵਿਲਾ ਇੰਟੀਗ੍ਰੇਟਿਡ ਐਜ਼ੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਮਰਥਨ ਨਾਲ ਲਗਾਏ ਗਏ ਇਸ ਕੈਂਪ ’ਚ ਲਗਭਗ 80 ਵਿਦਿਆਰਥੀਆਂ ਨੇ ਖੂਨਦਾਨ ਕੀਤਾ।ਜਿੰਨਾਂ ਨੂੰ ਕੱਥੂਨੰਗਲ ਤੇ ਡਾ. ਜਸਪਾਲ ਸਿੰਘ ਨੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਡਾ. ਅਨਿਲ ਮਹਾਜਨ, ਬਲੱਡ ਬੈਂਕ, ਗੁਰੂ ਨਾਨਕ ਦੇਵ ਹਸਪਤਾਲ ਅਤੇ ਰਵੀ ਕਾਂਤ ਮਹਾਜਨ ਨੇ ਇਸ ਬਲੱਡ ਬੈਂਕ ਨੂੰ ਨਿਗਰਾਨੀ ਕੀਤੀ।ਖੂਨ ਦਾਨੀਆਂ ਦੀ ਇਕ ਡਾਇਰੈਕਟਰੀ ਵੀ ਤਿਆਰ ਕੀਤੀ ਗਈ।
ਇਸ ਮੌਕੇ ਪ੍ਰੋ. ਰਾਸ਼ੀਮਾ ਚੰਗੋਤਰਾ, ਪ੍ਰੋ. ਮੋਹਿਤ ਸੈਣੀ, ਡਾ. ਦਿਵਿਆ ਸ਼ਰਮਾ, ਡਾ. ਪੂਰਨਿਮਾ ਖੰਨਾ, ਰਣਜੀਤ ਸਿੰਘ ਆਫਿਸ ਸੁਪਰਡੈਂਟ ਤੋਂ ਇਲਾਵਾ ਕਾਲਜ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …