Tuesday, November 24, 2026

ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ ਜਾਰੀ

ਭੀਖੀ, 29 ਫਰਵਰੀ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਵਿਖੇ ਸੀ.ਏ.ਏ, ਐਨ.ਆਰ.ਸੀ ਅਤੇ ਐਨ.ਪੀ.ਆਰ ਕਾਨੂੰਨਾਂ ਦੀ ਵਾਪਸੀ ਲਈ ਸੰਵਿਧਾਨ ਬਚਾਓ PPNJ2902202016ਮੰਚ ਪੰਜਾਬ ਦਾ ਚੱਲ ਰਿਹਾ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਸੰਵਿਧਾਨ ਬਚਾਓ ਮੰਚ ਵਿੱਚ ਸ਼ਾਮਲ ਧਿਰਾਂ ਨੇ ਮੀਟਿੰਗ ਵਿੱਚ ਫੈਸਲਾ ਲਿਆ ਹੈ ਕਿ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।ਸੰਵਿਧਾਨ ਦਾ ਉਲੰਘਣਾ ਕਰਕੇ ਉਕਤ ਕਾਨੂੰਨ ਕਿਸ ਤਰ੍ਹਾਂ ਇੱਕ ਧਰਮ ਨੂੰ ਖਾਸ ਟਾਰਗੈਟ ਕਰਕੇ ਕਿਵੇਂ ਬਣਾਇਆ ਗਿਆ ਹੈ, ਮੋਦੀ ਸਰਕਾਰ ਦੀ ਇਸ ਪਿੱਛੇ ਕੀ ਫਿਰਕੂ ਮਨਸ਼ਾ ਹੈ, ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੀ ਪ੍ਰਭਾਵ ਪੈਣੇ ਹਨ, ਸਬੰਧੀ ਹੱਥ ਪਰਚੇ ਅਤੇ ਪੋਸਟਰ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਪਹੁੰਚਾਏ ਜਾਣਗੇ ਤਾਂ ਜੋ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਖਿਲਾਫ ਪੰਜਾਬ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਸਕੇ।ਮੋਰਚੇ ਦੌਰਾਨ 2 ਮਿੰਟ ਦਾ ਮੌਨ ਰੱਖ ਕੇ ਦਿੱਲੀ ਹਿੰਸਾ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਰ.ਐਸ.ਐਸ ਦੀਆਂ ਫੁੱਟ ਪਾਊ ਨੀਤੀਆਂ ਤੋਂ ਸੁਚੇਤ ਅਤੇ ਧਰਮ ਦੇ ਨਾਮ ‘ਤੇ ਫੈਲਾਈ ਜਾ ਰਹੀ ਹਿੰਸਾ ਤੋਂ ਦੂਰ ਰਹਿਣ।
ਰਾਤ ਦੇ ਮੋਰਚੇ ਵਿੱਚ ਡਿਊਟੀ ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਕਰਨੈਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਰਮ ਸਿੰਘ ਅਹਿਮਦਪੁਰ, ਸੁਖਚਰਨ ਸਿੰਘ ਦਾਨੇਵਾਲੀਆ ਨੇ ਨਿਭਾਈ।ਇਸ ਧਰਨੇ ਨੂੰ ਡਾ. ਸੁਰਿੰਦਰ ਸਿੰਘ, ਕਾ. ਰਤਨ ਭੋਲਾ ਸੀ.ਪੀ.ਆਈ, ਭਜਨ ਸਿੰਘ ਘੁੰਮਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁਖਦੇਵ ਸਿੰਘ ਪੰਧੇਰ, ਕਸ਼ਮੀਰ ਕੌਰ, ਡਾ. ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਜਸਵੀਰ ਕੌਰ ਨੱਤ ਆਗੂ ਏਪਵਾ, ਅਵਤਾਰ ਸਿੰਘ ਮੰਢਾਲੀ ਅਤੇ ਕਾ. ਨਛੱਤਰ ਸਿੰਘ ਖੀਵਾ ਨੇ ਸੰਬੋਧਨ ਕੀਤਾ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …