ਭੀਖੀ, 29 ਫਰਵਰੀ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੀ ਗੁਰੂ ਰਵਿਦਾਸ ਜੀ ਦੇ 643 ਵੇਂ ਗੁਰਪ਼੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸੰਮੇਲਨ ਸਤਿਗੁਰੂ ਰਵਿਦਾਸ
ਮਿਸ਼ਨ ਪ਼੍ਰਚਾਰ ਸਭਾ ਜ਼ਿਲ੍ਹਾ ਮਾਨਸਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਤਲ ਅਨਾਜ ਮੰਡੀ ਭੀਖੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸੰਤ ਸ਼੍ਰੀ ਨਿਰੰਜਣ ਦਾਸ ਗੱਦੀ ਨਸ਼ੀਨ ਡੇਰਾ ਬੱਲਾਂ ਵਿਸ਼ੇਸ਼ ਤੌਰ ’ਤੇ ਪੁੱਜੇ।ਮਾਲਵਾ ਅਤੇ ਹਰਿਆਣਾ ਤੋਂ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ।ਪ਼੍ਰਚਾਰਕਾਂ ਨੇ ਗੁਰੂ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਅਤੇ ਉਹਨਾਂ ਦੁਆਰਾ ਲਏ ਗਏ ਬੇਗਮਪੁਰੇ ਦੇ ਸੰਕਲਪ ’ਤੇ ਪਹਿਰਾ ਦੇਣ ਲਈ ਆਖਿਆ।ਕੀਰਤਨੀ ਜਥਿਆਂ ਨੇ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗਾਇਕ ਉਧਮ ਆਲਮ ਨੇ ਗੁਰੂ ਰਵਿਦਾਸ ਅਤੇ ਡਾ. ਭੀਮ ਰਾਓ ਅੰਬੇਡਕਰ ਜੀਵਨ ਫਲਸਫੇ ਬਾਰੇ ਗੀਤ ਗਾਏ।ਤੁਗਲਕਾਬਾਦ ਬਾਗ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਤੋੜਨ ਦੇ ਰੋਸ ਵਜੋਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਰਹੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਲੰਗਰ ਅਤੁੱਟ ਵਰਤਿਆ।
ਪ਼੍ਰਬੰਧਕੀ ਕਮੇਟੀ ਜਰਨੈਲ ਸਿੰਘ ਫਰਵਾਹੀ, ਬਾਵਰ ਸਿੰਘ ਭੀਖੀ, ਸੁਰਿੰਦਰ ਨਿਭੌਰੀਆ ਮਾਨਸਾ, ਅਮ੍ਰਿਤ ਸਿੰਘ ਭੀਖੀ, ਕੁਲਵੰਤ ਸਿੰਘ, ਕੁਲਦੀਪ ਸਿੰਘ ਭੀਖੀ ਆਦਿ ਨੇ ਸੇਵਾ ਨਿਭਾਈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media