ਵਿਕਾਸ ਦੇ ਕੰਮਾਂ ਲਈ ਦਿੱਤੇ 4 ਲੱਖ ਦੇ ਚੈਕ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਵਲੋਂ ਅੱਜ ਵਾਰਡ ਨੰ: 69 ਅਧੀਨ ਪੈਂਦੇ ਇਲਾਕੇ
ਹਿੰਮਤਪੁਰਾ ਅਤੇ ਮੂਲੇਚੱਕ ਦਾ ਦੌਰਾ ਕੀਤਾ ਅਤੇ ਅੰਮ੍ਰਿਤ ਪ੍ਰਾਜੈਕਟ ਤਹਿਤ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।ਸੋਨੀ ਨੇ ਹਿੰਮਤਪੁਰਾ ਦੇ ਵਿਕਾਸ ਲਈ 2 ਲੱਖ ਅਤੇ ਮੂਲੇਚੱਕ ਦੀ ਧਰਮਸ਼ਾਲਾ ਦੇ ਨਿਰਮਾਣ ਲਈ 2 ਲੱਖ ਦਾ ਚੈਕ ਵੀ ਦਿੱਤਾ।ਉਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਦੌਰੇ ਦੌਰਾਨ ਸਕੂਲੀ ਬੱਚਿਆਂ ਦੀਆਂ ਮੁਸ਼ਕਲਾਂ ਸੁਣੀਆਂ।ਹਿੰਮਤਪੁਰਾ ਇਲਾਕੇ ਵਿੱਚ ਬਣ ਰਹੀਆਂ ਸੜਕਾਂ ਦੇ ਕੰਮਾਂ ਦਾ ਜਾਇਜਾ ਵੀ ਲਿਆ ਅਤੇ ਦੱਸਿਆ ਕਿ ਵਾਰਡ ਨੰ: 69 ਵਿੱਚ ਐਲ.ਈ.ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰੀਨਾ ਚੋਪੜਾ ਕੌਂਸਲਰ, ਪਰਮਜੀਤ ਸਿੰਘ ਚੋਪੜਾ, ਵਿਜੈ ਕੁਮਾਰ ਮੂਲੇਚੱਕ, ਬਲਰਾਮ ਸਿੰਘ, ਮਦਨ ਲਾਲ, ਰਾਜੂ, ਡਾ: ਨਿਰਮਲ, ਪ੍ਰਵੇਸ਼ ਗੁਲਾਟੀ, ਰਮਨ ਸ਼ਰਮਾ, ਰਿੰਕੂ ਸਰਪੰਚ, ਅਰਜਨ ਸਿੰਘ, ਬਲਜੀਤ ਸਿੰਘ, ਸੁਖਦੀਪ ਸਿੰਘ, ਸੁਖਪ੍ਰੀਤ ਸਿੰਘ ਤੇ ਵੱਡੀ ਗਿਣਤੀ ‘ਚ ਇਲਾਵਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media