Saturday, March 7, 2026

ਮੋਟਾਪਾ ਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਲਈ ਰੋਜ਼ਾਨਾ 25 ਮਿੰਟ ਕਸਰਤ ਜ਼ਰੂਰੀ

ਦੇਸ਼ ਭਰ ਤੋਂ ਆਏ ਮਾਹਿਰ ਡਾਕਟਰਾਂ ਨੇ ਸਿਹਤ ਸੰਭਾਲ ਉਤੇ ਦਿੱਤਾ ਜ਼ੋਰ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ‘ਤੰਦਰੁਸਤ ਪੰਜਾਬ’ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਦੇਸ਼ PPNJ0203202003ਭਰ ਤੋਂ ਇਕੱਠੇ ਹੋਏ ਮਾਹਿਰ ਡਾਕਟਰਾਂ ਨੇ ਆਪਣੇ ਤੌਰ ਉਤੇ ਲੋਕਾਂ ਨੂੰ ਬਦਲਦੀ ਜੀਵਨ ਸ਼ੈਲੀ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕਰਨ ਦਾ ਅਹਿਦ ਲਿਆ।ਦੇਸ਼ ਭਰ ਦੇ ਨਾਮੀ ਡਾਕਟਰਾਂ ਦੀ ਸੰਸਥਾ ‘ਜੀ ਆਈ ਰੋਂਦੇਵੂ’ ਅਤੇ ਟੀਮ ਸਰਵਹਿਤ ਵੱਲੋਂ ਜਿਗਰ ਅਤੇ ਪੇਟ ਦੀਆਂ ਬਿਮਾਰੀਆਂ ਸਬੰਧੀ ਕਰਵਾਈ ਗਈ ਕਾਨਫਰੰਸ ਵਿਚ ਭਾਰਤ ਦੇ ਮਾਹਿਰ ਡਾਕਟਰਾਂ ਨੇ ਬਦਲਦੇ ਜੀਵਨ ਸ਼ੈਲੀ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ, ਜਿੰਨਾ ਵਿਚ ਮੋਟਾਪਾ ਤੇ ਪੇਟ ਦੀਆਂ ਬਿਮਾਰੀਆਂ ਮੁੱਖ ਰੂਪ ਵਿਚ ਸ਼ਾਮਿਲ ਹਨ, ਬਾਰੇ ਬੋਲਦੇ ਸਪੱਸ਼ਟ ਕੀਤਾ ਕਿ ਇੰਨਾਂ ਕੇਸਾਂ ਵਿਚ ਮਰੀਜ਼ ਨੂੰ ਆਪਣੇ ਜਿਉਣ ਦੇ ਢੰਗ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਆਪਣੀ ਖੁਰਾਕ ਵਿਚ ਸੁਧਾਰ ਕਰਨ ਦੇ ਨਾਲ-ਨਾਲ ਸ਼ਰਾਬ ਆਦਿ ਦਾ ਸੇਵਨ ਛੱਡ ਕੇ ਕਸਰਤ ਆਦਿ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਜੇਕਰ ਇਸ ਨਾਲ ਫਰਕ ਨਹੀਂ ਪੈਂਦਾ ਤਾਂ ਮਾਹਿਰ ਡਾਕਟਰ ਦੀ ਰੈਅ ਨਾਲ ਦਵਾਈ ਅਤੇ ਅਪਰੇਸ਼ਨ ਆਦਿ ਕਰਵਾਉਣਾ ਚਾਹੀਦਾ ਹੈ।
ਪੀ.ਜੀ.ਆਈ ਦੇ ਸਾਬਕਾ ਡਾਇਰੈਕਟਰ ਡਾ. ਵਾਈ.ਕੇ ਚਾਵਲਾ ਨੇ ਕਿਹਾ ਕਿ ਮੋਟਾਪਾ ਕਈ ਬਿਮਾਰੀਆਂ ਦੀ ਜੜ ਹੈ ਅਤੇ ਇਸ ਨੂੰ ਘੱਟ ਕਰਨਾ ਚਾਹੀਦਾ ਹੈ।ਮੋਟਾਪੇ ਨੂੰ ਘੱਟ ਕਰਨ ਲਈ ਕਸਰਤ ਤੇ ਸਿਹਤਮੰਦ ਭੋਜਨ ਲੈਣ ਦੀ ਲੋੜ ਹੈ। ਡਾ. ਮਲਾਇਆ ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਖਾਣੇ ਦੇ ਬਦਲਾਅ ਜਾਂ ਕਸਰਤ ਨਾਲ ਵੀ ਮੋਟਾਪੇ ਵਿਚ ਫਰਕ ਨਹੀਂ ਪਿਆ ਜਾਂ ਉਹ ਆਪਣੀ ਜ਼ੁਬਾਨ ਦੇ ਰਸ ਕਾਰਨ ਸੁਆਦੀ ਖਾਣੇ ਵੀ ਨਹੀਂ ਛੱਡ ਸਕਦਾ ਤੇ ਨਾ ਹੀ ਗੋਡਿਆਂ ਆਦਿ ਦੀ ਸਮੱਸਿਆ ਕਾਰਨ ਕਸਰਤ ਕਰ ਸਕਦਾ ਹੈ ਤਾਂ ਉਸ ਨੂੰ ਸਰਜਰੀ ਰਾਹੀਂ ਮੋਟਾਪੇ ਉਤੇ ਕਾਬੂ ਪਾ ਲੈਣਾ ਚਾਹੀਦਾ ਹੈ।ਡਾ. ਸੋਨਲ ਅਸਥਾਨਾ ਨੇ ਆਪਣੇ ਸੰਬੋਧਨ ਵਿਚ ਫੈਟੀ ਲਿਵਰ ਦੀ ਸਮੱਸਿਆ ਤੋਂ ਬਚਣ ਲਈ ਵਜ਼ਨ ਘੱਟ ਕਰਨ ਉਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਅਜਿਹੇ ਲੋਕ ਖਾਣੇ ਵਿਚ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਕਰਨ। ਇਸ ਲਈ ਕਣਕ ਦਾ ਸੇਵਨ ਨਾ ਕਰਨ।ਉਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਰੋਜ਼ਾਨਾ 25 ਮਿੰਟ ਕਸਰਤ ਕਰਨੀ ਜ਼ਰੂਰੀ ਹੈ। ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਅਜੇ ਕੁਮਾਰ ਨੇ ਕਿਹਾ ਕਿ ਦਰਦ ਨਿਵਾਰਕ ਦਵਾਈ ਦੀ ਝੱਟ ਵਰਤੋਂ ਕਰਨੀ ਅਤੇ ਮਾਮੂਲੀ ਬਿਮਾਰ ਉਤੇ ਵੀ ਐਂਟੀਬੋਟਿਕ ਲੈਣੇ ਜਿਗਰ ਦੀ ਬਿਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ। ਉਨਾਂ ਹੈਪੇਟਾਈਟਸ ਨੂੰ ਜੜ੍ਹ ਤੋਂ ਉਖਾੜਨ ਲਈ ਇਸ ਦੀ ਵੈਕਸੀਨ, ਜੋ ਕਿ ਬਾਜ਼ਾਰ ਵਿਚ ਮੌਜੂਦ ਹੈ, ਦੀ ਵਰਤੋਂ ਉਤੇ ਜ਼ੋਰ ਦਿੱਤਾ।
ਦਿੱਲੀ ਤੋਂ ਆਏ ਡਾ. ਰਾਜੇਸ਼ ਪੁਰੀ ਨੇ ਐਂਡੋਸਕੋਪੀ ਅਲਟਰਾ ਸਾੳੂਂਡ ਬਾਰੇ ਆਪਣੇ ਤਜ਼ਰਬਾ ਸਾਂਝੇ ਕਰਦੇ ਕਿਹਾ ਕਿ ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਮੁੱਢਲੇ ਪੜਾਅ ਉਤੇ ਹੀ ਪਤਾ ਲਗਾਇਆ ਜਾ ਸਕਦਾ ਹੈ।ਕਲਕੱਤਾ ਤੋਂ ਆਏ ਡਾ. ਕਲਿਆਣ ਕਰ ਨੇ ਵੱਡੀ ਆਂਤੜੀ ਦੀਆਂ ਬਿਮਾਰੀਆਂ ਤੇ ਬਵਾਸੀਰ ਦੇ ਨਵੇਂ ਇਲਾਜ ਬਾਰੇ ਜਾਣਕਾਰੀ ਦਿੱਤੀ।ਪ੍ਰਸਿਧ ਸਰਜਨ ਡਾ. ਆਦਰਸ਼ ਚੌਧਰੀ ਨੇ ਸਰਜਰੀ ਬਾਰੇ ਮਹੱਤਵਪੂਰਨ ਜਾਣਕਾਰੀ ਆਏ ਡਾਕਟਰਾਂ ਨਾਲ ਸਾਂਝੀ ਕੀਤੀ।ਅੰਮ੍ਰਿਤਸਰ ਦੇ ਪ੍ਰਸਿਧ ਡਾਕਟਰ ਅਮਿਤਾਬ ਜੈਰਥ, ਡਾ. ਜਗਤੇਸ਼ ਸਿੰਘ ਸਿੱਧੂ, ਡਾ. ਰਵਿੰਦਰ ਸਿੰਘ ਮਲਹੋਤਰਾ, ਡਾ. ਵਿਕਾਸ ਗੁਪਤਾ ਅਤੇ ਡਾ. ਗੁਰਬਿਲਾਸ ਸਿੰਘ ਪੰਨੂੰ ਨੇ ਅਹਿਦ ਲਿਆ ਕਿ ਉਹ ਬਦਲਦੀ ਜੀਵਨ ਸ਼ੈਲੀ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਕਰਦੇ ਰਹਿਣਗੇ, ਤਾਂ ਜੋ ਲੋਕ ਤੰਦਰੁਸਤ ਜੀਵਨ ਬਤੀਤ ਕਰ ਸਕਣ।ਉਨਾਂ ਨੇ ਲੋਕਾਂ ਨੂੰ ਸਾਦਾ ਅਤੇ ਸਿਹਤਮੰਦ ਭੋਜਨ ਖਾਣ, ਅਲਕੋਹਲ ਦੀ ਵਰਤੋਂ ਬੰਦ ਤੇ ਕਣਕ ਦੀ ਵਰਤੋਂ ਘੱਟ ਕਰਨ, ਰੋਜ਼ਾਨਾ 25 ਮਿੰਟ ਕਸਰਤ, ਦਰਦ ਨਿਵਾਰਕ ਦਵਾਈ ਦੀ ਵਰਤੋਂ ਤੋਂ ਪਰਹੇਜ਼, ਹੈਪੇਟਾਈਟਸ ਬੀ ਦੀ ਰੋਕਥਾਮ ਲਈ ਟੀਕਾ ਲਗਵਾਉਣ ਅਤੇ ਮਾਮੂਲੀ ਬਿਮਾਰੀ ਵਿਚ ਐਂਟੀਬਾਇਟਿਕ ਦਵਾਈ ਨਾ ਖਾਣ ਦੀ ਸਲਾਹ ਦਿੱਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …