ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਿਖੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਜੀ
ਦੇ ਦਿਸ਼ਾ ਨਿਰਦੇਸ਼ ਹੇਠ “ਗਿਆਨ ਅੰਮ੍ਰਿਤ” ਲੜੀ ਦੇ ਤਹਿਤ ਸੰਗੀਤਕ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ।
ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਦਿਵਸ ਨੂੰ ਸਮਰਪਿਤ ਇਸ ਲੜੀ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਕੀਤੀ।ਸੰਗੀਤ ਦੇ ਪ੍ਰਸਿੱਧ ਕਲਾਕਾਰ ਪਦਮਸ਼੍ਰੀ ਉਸਤਾਦ ਸ਼ਾਹਿਦ ਪਰਵੇਜ ਦੀ ਸ਼ਾਗਿਰਦ ਅਤੇ ਆਲ ਇੰਡੀਆ ਦੂਰਦਰਸ਼ਨ ਦੇ ਟਾਪ ਗਰੇਡ ਸਿਤਾਰ ਵਾਦਿਕਾ, ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗੀਤਕ ਪੇਸ਼ਕਾਰੀ ਦੇ ਅੰਤਰਗਤ ਰਾਗ ਗੂਜਰੀ ਤੋੜੀ ਦਾ ਵਾਦਨ ਕੀਤਾ ਅਤੇ ਉਸਦੇ ਨਾਲ-ਨਾਲ ਤੋੜੀ ਦੇ ਵਿਸ਼ੇਸ਼ ਅੰਗਾਂ ਦੇ ਚਲਨ ਅਤੇ ਤਿਆਰੀ ਬਾਰੇ ਦੱਸਦੇ ਹੋਏ ਗੂਜਰੀ ਤੋੜੀ ਵਿੱਚ ਆਲਾਪ ਤਾਨ ਦੀ ਬੜ੍ਹਤ ਅਤੇ ਤਿੰਨਾਂ ਸਪਤਕਾਂ ਉਪਰ ਹੱਥ ਦੀ ਤਿਆਰੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਅੰਤ ‘ਚ ਉਹਨਾਂ ਨੇ ਲੋਕ ਧੁੰਨ ਭਟਿਆਲੀ ਦਾਵਾਦਨ ਕਰਕੇ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੂੰ ਮੰਤਰ ਮੁਗਧ ਕੀਤਾ।ਇਸ ਪੇਸ਼ਕਾਰੀ ਦੌਰਾਨ ਤਬਲੇ ’ਤੇ ਸੰਗਤ ਸ਼੍ਰੀ ਸਿਧਾਰਥ ਚੈਟਰਜੀ ਦੁਆਰਾ ਕੀਤੀ ਗਈ।ਮੰਚ ਸੰਚਾਲਨ ਵਿਭਾਗ ਦੀਆਂ ਵਿਦਿਆਰਥਣਾਂ ਜਤਿੰਦਰ ਕੌਰ ਅਤੇ ਦੀਪਾਲੀ ਵਰਮਾ ਵੱਲੋਂ ਕੀਤਾ ਗਿਆ।ਡਾ. ਰਾਜੇਸ਼ ਸ਼ਰਮਾ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ।
Check Also
ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ “ਪੰਜਾਬੀ ਸਾਹਿਤ ਅਤੇ ਸਭਿਆਚਾਰ: ਆਵਾਸ ਤੋਂ ਪਰਵਾਸ ਤੱਕ” ਸਮਾਗਮ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media