ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਵਾਰਡ ਨੰ: 61 ਅਧੀਨ ਪੈਂਦੇ
ਇਲਾਕੇ ਨਮਕ ਮੰਡੀ, ਸ਼ਕਤੀ ਨਗਰ, ਕਿਲਾ ਭੰਗੀਆਂ ਅਤੇ ਬਾਜ਼ਾਰ ਭੜਪੂੰਜਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਆਉਂਦੇ ਕੁੱਝ ਦਿਨਾਂ ਵਿੱਚ ਦੂਰ ਕਰ ਦਿੱਤੀਆਂ ਜਾਣਗੀਆਂ।ਸੋਨੀ ਨੇ ਦੱਸਿਆ ਕਿ ਵਾਰਡ ਨੰ: 61 ਵਿੱਚ ਐਲ.ਈ.ਡੀ ਲਾਈਟਾਂ ਦਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਾ ਹੈ ਅਤੇ ਵਿਕਾਸ ਦੇ ਕਾਰਜ 80 ਫੀਸਦੀ ਤੋਂ ਜਿਆਦਾ ਮੁਕੰਮਲ ਕਰ ਲਏ ਗਏ ਹਨ।
ਸੋਨੀ ਵੱਲੋਂ ਧਰਮਸ਼ਾਲਾ ਠੂਠਾ ਮੱਲ ਹਰਦਿਆਲ ਸਿੰਘ ਦੇ ਵਿਕਾਸ ਲਈ 2.50 ਲੱਖ ਰੁਪਏ ਦਾ ਚੈਕ ਗਿਆ ਅਤੇ ਕਿਲਾ ਭੰਗੀਆਂ ਵਿਖੇ ਸਥਿਤ ਕਾਯਸਥ ਸ੍ਰੀਵਾਸਤਵ ਸਭਾ ਨੂੰ 2 ਲੱਖ ਰੁਪੲੈ ਦਾ ਚੈਕ ਭੇਂਟ ਕੀਤਾ।ਉਨਾਂ ਦੱਸਿਆ ਕਿ ਜਲਦ ਹੀ ਇਲਾਕੇ ਵਿੱਚ ਕੈਂਪ ਲਗਾ ਕੇ ਬੁਢਾਪਾ, ਵਿਧਵਾ ਅਤੇ ਦਿਵਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਣਗੇ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਗੁਰਦੇਵ ਦਾਰਾ, ਏ.ਸੀ.ਪੀ ਸੁਖਜਿੰਦਰ ਸਿੰਘ ਭੱਲਾ, ਵਿੱਕੀ ਦੱਤਾ, ਓਮ ਪ੍ਰਕਾਸ਼ ਸ੍ਰੀਵਾਸਤਵਾ, ਬੌਬੀ ਕੁਮਾਰ, ਕਾਕਾ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media