ਸੁਨੀਲ ਗੌਰਾ ਨੂੰ ਬਣਾਇਆ ਜਿਲਾ ਉਪ ਪ੍ਰਧਾਨ
ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਆਲ ਇੰਡੀਆ ਹਿੰਦੂ ਮਹਾਸਭਾ ਵਲੋਂ ਗੁਰੂ ਨਗਰੀ ‘ਚ ਪੋਲੀਥੀਨ ਲਿਫਾਫਿਆਂ ਦੀ ਵਧ ਰਹੀ ਵਰਤੋਂ ਦੇ
ਖਿਲਾਫ ਮੁਹਿੰਮ ਚਲਾਜ਼ੁਣ ਦਾ ਫੈਸਲਾ ਕੀਤਾ ਗਿਆ ਹੈ।ਮਹਾਸਭਾ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਵਧ ਰਹੇ ਪ੍ਰਦੂਸ਼ਣ ਦੇ ਖਿਲਾਫ ਸੰਸਥਾ ਹਮੇਸ਼ਾਂ ਅਵਾਜ਼ ਬੁਲੰਦ ਕਰਦੀ ਰਹੀ ਹੈ।ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵਲੋਂ ਹੁਕਮ ਜਾਰੀ ਕਰਕੇ ਪੰਜਾਬ ਵਿੱਚ ਪੋਲੀਥੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਬੰਦੀ ਲਗਾਈ ਗਈ ਹੈ।ਪਰ ਇਸ ਦੇ ਬਾਵਜੂਦ ਵੀ ਪੋਲੀਥੀਨ ਲਿਫਾਫਿਆਂ ਦਾ ਖੁਲ੍ਹੇਆਮ ਇਸਤੇਮਾਲ ਹੋ ਰਿਹਾ ਹੈ।ਲਿਫਾਫੇ ਸਿਰਫ ਰੇਹੜੀ ਫੜੀ ਵਾਲੇ ਹੀ ਨਹੀਂ ਵਰਤਦੇ, ਸਗੋਂ ਵੱਡੀਆਂ ਦੁਕਾਨਾਂ, ਮਾਲਾਂ ਅਤੇ ਸ਼ੋਅਰੂਮਾਂ ਵਿੱਚ ਵੀ ਖੁਲ੍ਹੇਆਮ ਵਰਤੇ ਜਾ ਰਹੇ ਹਨ।ਪਰ ਜਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਮੂਕ ਦਰਸ਼ਨ ਬਣੇ ਹੋਏ ਹੈ।ਸੂਬੇ ਵਿੱਚ ਪੋਲੀਥੀਨ ਦੇ ਲਿਫਾਫ ਧੜੱਲੇ ਨਾਲ ਬਣਾਏ ਤੇ ਵੇਚੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਸਾਲ ਅਮ੍ਰਿਤਸਰ ਦੇ ਏ.ਡੀ.ਸੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ।11 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ।ਇਸ ਹਫ਼ਤੇ ਅੰਮ੍ਰਿਤਸਰ ਨਿਗਮ ਕਮਿਸ਼ਨਰ ਅਤੇ ਡੀ.ਸੀ ਨੂੰ ਸਭਾ ਵਲੋਂ ਮੰਗ ਪੱਤਰ ਸੌਂਪੇ ਜਾਣਗੇ।ਜੇਕਰ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਧ੍ਰਨਾ ਦਿੱਤਾ ਜਾਵੇਗਾ।ਇਸ ਮੌਕੇ ਸੁਨੀਲ ਗੌਰਾ ਨੂੰ ਜਿਲਾ ਉਪ ਪ੍ਰਧਾਨ ਨਿਯੁੱਕਤ ਕਰ ਕੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media