Tuesday, July 28, 2026

ਭਾਰੀ ਮੀਂਹ, ਝੱਖੜ ਤੇ ਹਨੇਰੀ ਨਾਲ ਉਡੇ ਪੋਲਟਰੀ ਫਾਰਮ ਦੇ ਸ਼ੈਡ

ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੰਘੀ ਰਾਤ ਆਏ ਭਾਰੀ ਮੀਂਹ ਅਤੇ ਹਨੇਰੀ-ਝੱਖੜ ਨਾਲ ਜਿਥੇ ਇਸ ਇਲਾਕੇ ਦੇ ਕਿਸਾਨਾਂ ਦੀਆਂ PPNJ0703202009ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਉਥੇ ਹੀ ਇੱਕ ਪੋਲਟਰੀ ਫਾਰਮ ਨੂੰ ਵੀ ਇਸ ਤੁਫਾਨ ਨੇ ਅਪਣੀ ਲਪੇਟ ਵਿੱਚ ਲੈ ਲਿਆ ਹੈ।ਪਿੰਡ ਗੰਡੂਆ ਵਿਚਲੇ ਜੀ.ਐਸ ਬਾਇਉਟੈਕ ਦੇ ਮਾਲਕ ਰੋਹਿਤ ਸਿੰਗਲਾ ਅਤੇ ਨੀਰਜ ਗੋਇਲ ਨੇ ਦੱਸਿਆ ਕਿ ਕੱਲ ਪਏ ਭਾਰੀ ਮੀਂਹ ਅਤੇ ਹਨੇਰੀ-ਝੱਖੜ ਨਾਲ ਪੋਲਟਰੀ ਫਾਰਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਵਿਚਲੇ ਸ਼ੈਡ ਟੁੱਟ ਕੇ ਮੁਰਗੀਆਂ ਉਪਰ ਡਿੱਗ ਗਏ।ਇਸ ਝੱਖੜ-ਹਨੇਰੀ ਨਾਲ ਪੋਲਟਰੀ ਫਾਰਮ ਵਿਚਲੀਆਂ ਮੁਰਗੀਆਂ, ਮੁਰਗੀਆ ਵਾਲੇ ਪਿੰਜਰੇ, ਮੁਰਗੀਆਂ ਦੀ ਫੀਡ ਅਤੇ ਸਟੋਰ ਕੀਤੇ ਗਏ ਆਂਡਿਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
                ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਭੂਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਵੱਡੇ ਨੁਕਸਾਨ ਲਈ ਸਰਕਾਰ ਮੁਆਵਜ਼ਾ ਦੇਵੇ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …