Thursday, June 18, 2026

ਸਰਵਪੱਖੀ ਸ਼ਖਸ਼ੀਅਤ ਦੇ ਮਾਲਕ ਸਨ ਸਵਰਗੀ ਕਮਲ ਅਰੋੜਾ (ਬਰਸੀ ‘ਤੇ ਵਿਸ਼ੇਸ਼)

ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੁੱਝ ਲੋਕ ਸਮਾਜ ਦੀਆਂ ਅਗਲੇਰੀਆਂ ਕਤਾਰਾਂ ਵਿੱਚ ਇਸ ਤਰਾਂ ਗੁਜਰਦੇ ਹਨ ਕਿ ਉਨਾਂ ਦਾ ਜੀਵਨ-PPNJ0703202010ਜਿਉਣ ਦਾ ਸਲੀਕਾ ਆਪ ਮੁਹਾਰੇ ਹੀ ਸਮਾਜ ਲਈ ਮਾਰਗ ਦਰਸ਼ਨ ਬਣ ਜਾਂਦਾ ਹੈ ਅਤੇ ਉਨਾ ਦੇ ਇਸ ਦੁਨੀਆਂ ਤੋਂ ਰੁਖਸਤ ਕਰਨ ਤੋਂ ਬਾਅਦ ਚਿਰਾਂ ਤੱਕ ਲੋਕ ਉਸ ਵਿਅਕਤੀ ਦੇ ਫਲਸਫੇ ਨੂੰ ਉਦਾਹਰਣ ਵਜੋਂ ਪੇਸ਼ ਕਰਦੇ ਰਹਿੰਦੇ ਹਨ।
                ਅਜਿਹੀ ਸਖਸ਼ੀਅਤ ਦੇ ਮਾਲਕ ਸਨ ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਭਗਵਾਨ ਦਾਸ ਅਰੋੜਾ ਦੇ ਵੱਡੇ ਸਪੁੱਤਰ ਤੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਭਰਾ, ਕਮਲ ਅਰੋੜਾ।ਜਿੰਦਗੀ ਨੂੰ ਬਹੁਤ ਨਜਦੀਕ ਤੋਂ ਦੇਖਣ ਵਾਲੇ ਦ੍ਰਿੜ ਇਰਾਦੇ ਦੇ ਮਾਲਕ, ਵਕਤ ਦੇ ਹਾਣੀ, ਉਚੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਅਲੰਬਰਦਾਰ, ਜਿੰਮੇਵਾਰ ਵਰਤਾਰੇ ਦੇ ਹਾਮੀ, ਰਿਸ਼ਤਿਆਂ ਨੂੰ ਹੰਢਾਉਣ ਤੇ ਨਿਭਾਉਣ ਦੀ ਸੋਝੀ ਰੱਖਣ ਵਾਲੇ, ਸੁਲਝੇ ਮਿਆਰੀ ਸ਼ਬਦਾਂ ਦੇ ਧਾਰਨੀ, ਭਾਵੁਕਤਾ ਤੇ ਸ਼ਹਿਰਦ ਸੁਭਾਅ ਦੇ ਮਾਲਕ, ਮੁਸਕਰਾਹਟ ਦੀ ਧਾਰਨੀ ਸ਼ਖਸ਼ੀਅਤ ਵਕਤ ਤੋਂ ਪਹਿਲਾਂ ਆਪਣੇ ਆਖਰੀ ਸਫਰ ਲਈ ਰੁਖਸਤ ਹੋ ਗਈ।ਉਹ ਇਕ ਨਾਮੁਰਾਦ (ਕੈਂਸਰ) ਤੋਂ ਗ੍ਰਸਤ ਸਨ।ਪ੍ਰੰਤੂ ਆਖਰੀ ਸਮੇ ਤੱਕ ਮਜ਼ਬੂਤ ਇਰਾਦੇ ਨਾਲ ਬਿਮਾਰੀ ਨਾਲ ਸੰਘਰਸ਼ ਕੀਤਾ।ਉਨਾਂ ਦੀ ਮੋਤ ਨੇ ਇਕ ਅਜਿਹਾ ਖਲਾਅ ਪੈਦਾ ਕੀਤਾ ਜਿਸ ਨੂੰ ਪੂਰਿਆ ਨਹੀ ਜਾ ਸਕਦਾ।
                1992-93 ਵਿਚ ਉਨਾ ਨੇ ਕਮਲ ਕੋਲਡ ਸਟੋਰ, ਹਨੂੰਮਾਨ ਰੋਲਰ ਫਲੋਰ ਮਿਲ ਤੇ ਡੈਂਟਲ ਕਾਲਜ ਵਰਗੇ ਕਾਰੋਬਾਰ ਇਮਾਨਦਾਰੀ ਤੇ ਸੰਜ਼ੀਦਗੀ ਨਾਲ ਕੀਤੇ ਤੇ ਬਾਅਦ ਵਿਚ ਪਟਿਆਲਾ ਵਿਖੇ ਭਗਵਾਨ ਦਾਸ ਜਿਉਲਰਜ਼ ਦੇ ਨਾਮ ‘ਤੇ ਕਾਰੋਬਾਰ ਕੀਤਾ।ਫਿਰ ਲੰਦਨ ਵਿਖੇ ਡਾਇਮੰਡ ਜਿਉਲਰਜ਼ ਦੇ ਹੋਲ ਸੇਲ ਅਤੇ ਰਿਟੇਲ ਬਿਜਨਸ ਦੇ ਨਾਲ ਨਾਲ ਪ੍ਰੋਪਰਟੀ ਡਿਵੈਲਪਰ ਦਾ ਕਾਰੋਬਾਰ ਬਹੁਤ ਇਮਾਨਦਾਰੀ ਨਾਲ ਕੀਤਾ।ਉਹ ਰਾਜਨੀਤਿਕ ਪਰਿਵਾਰ ਵਿਚ ਜਨਮੇ ਪਰ ਰਾਜਨੀਤੀ ਤੋਂ ਦੂਰ ਰਹੇ।ਪ੍ਰੰਤੂ ਪ੍ਰੀਵਾਰ ਦੇ ਰਾਜਨੀਤਿਕ ਸੰਘਰਸ਼ ਵਿੱਚ ਹਿੱਕ ਤਾਣ ਕੇ ਪ੍ਰੀਵਾਰ ਦੇ ਜੀਆਂ ਨਾਲ ਖੜ੍ਹ ਕੇ ਪ੍ਰੀਵਾਰ ਪ੍ਰਤੀ ਜਿੰਮੇਵਾਰੀਆਂ ਨੂੰ ਨਿਭਾਇਆ।ਉਨਾਂ ਦੀ ਸਖਸ਼ੀਅਤ ਨੇ ਪੂਰੇ ਪਰਿਵਾਰ ਦੇ ਦਿਲਾਂ ਵਿਚ ਅਤਿ ਭਾਵੁਕ ਸਬੰਧਾਂ ਦੀ ਤੰਦਾਂ ਬਣਾਈਆਂ ਹੋਈਆਂ ਸਨ।ਵਿਧਾਇਕ ਅਮਨ ਅਰੋੜਾ, ਵੱਡੇ ਭਰਾ ਦੇ ਅਧਵਾਟੇ ਹੀ ਮਾਤਰ 47 ਸਾਲ ਦੀ ਉਮਰ ਵਿਚ ਚਲੇ ਜਾਣ ‘ਤੇ ਪ੍ਰੀਵਾਰਕ ਸੁਰੱਖਿਆ ਤੋਂ ਸੱਖਣਾ ਮਹਿਸੂਸ ਕਰ ਰਹੇ ਹੈ, ਕਿੳਂਕਿ ਸਵਰਗੀ ਕਮਲ ਅਰੋੜਾ ਹਰ ਦੁੱਖ-ਸੁੱਖ ਵਿਚ ਉਨਾਂ ਦਾ ਪ੍ਰਛਾਵਾਂ ਬਣ ਕੇ ਰਹੇ ਹਨ।
                ਅੱਜ 8 ਮਾਰਚ 2020 ਦਿਨ ਐਤਵਾਰ ਨੂੰ ਇਸ ਸਰਵਪੱਖੀ ਸਖਸ਼ੀਅਤ ਦੀ ਪਹਿਲੀ ਬਰਸੀ ਮੋਕੇ ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਹਸਪਤਾਲ ਦੀ ਮੈਨੇਜਮੈਂਟ ਵਲੋਂ ਵਰਲਡ ਕੈਂਸਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮੈਗਾ ਕੈਂਸਰ ਚੈਕਅੱਪ ਕੈਂਪ ਸਵੇਰੇ 9.00 ਵਜੇ ਤੋ ਸ਼ਾਮ 4.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਕੈਂਸਰ ਦੀ ਸ਼ਰੀਰਕ ਜਾਂਚ, ਮੂੰਹ ਦੇ ਕੈਂਸਰ, ਬਲੱਡ ਕੈਂਸਰ ਦੀ ਜਾਂਚ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ, ਛਾਤੀ ਦੇ ਕੈਂਸਰ ਦੀ ਜਾਂਚ, ਮਰਦਾਂ ਦੇ ਗਦੂਦਾਂ ਦੇ ਟੈਸਟ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੇ ਟੈਸਟ ਮੁਫਤ ਹੋਣਗੇ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …