ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
ਕੀਤੀਆਂ ਗਈਆਂ।ਜਿਸ ਅਨੁਸਾਰ ਉਪ ਮੰਡਲ ਅਫਸਰ ਅਭਿਸ਼ੇਕ ਕੁਮਾਰ ਗਿੱਲ ਨੂੰ ਸਹਾਇਕ ਭੌਂਅ ਸੁਧਾਰ ਉਪ ਮੰਡਲ-1 ਤੋਂ ਉਪ ਮੰਡਲ ਛੇਹਰਟਾ ਤੇ ਉਪ ਮੰਡਲ ਅਫਸਰ ਇੰਜੀ: ਬਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਜਗ੍ਹਾ ਸਹਾਇਕ ਭੌਂਅ ਸੁਧਾਰ ਉਪ ਮੰਡਲ-1 ਵਿਖੇ ਤੈਨਾਤ ਕੀਤਾ ਗਿਆ ਹੈ।ਜਿੰਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ ਦੀ ਮੌਜੂਦਗੀ ‘ਚ ਆਪੋ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲ ਲਿਆ ਹੈ।ਉਕਤ ਉਪ ਮੰਡਲ ਅਫਸਰਾਂ ਨੇ ਕਿਹਾ ਕਿ ਉਹ ਸਟਾਫ ਦੇ ਸਹਿਯੋਗ ਨਾਲ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨਗੇ।
ਇਸ ਮੌਕੇ ਇੰਜੀ: ਮਨਪ੍ਰੀਤ ਸਿੰਘ, ਇੰਜੀ: ਗੁਰਬੀਰ ਸਿੰਘ, ਇੰਜੀ: ਰਛਮਿੰਦਰ ਸਿੰਘ, ਇੰਜੀ: ਦਿਲਪ੍ਰੀਤ ਸਿੰਘ, ਜਿਲੇਦਾਰ ਵਿਸਾਲ ਸ਼ਰਮਾ, ਵਰਿੰਦਰ ਕੁਮਾਰ, ਅਰੁਣ ਪ੍ਰਕਾਸ਼, ਸਰਬਜੀਤ ਸਿੰਘ ਐਸ.ਡੀ.ਆਰ, ਪਟਵਾਰੀ ਨਰਿੰਦਰ ਸਿੰਘ ਬਾਬਾ, ਰਾਜਦੀਪ ਸਿੰਘ ਚੰਦੀ, ਨਿਸ਼ਾਨ ਸਿੰਘ ਰੰਧਾਵਾ, ਇੰਜੀ: ਸਤਨਾਮ ਸਿੰਘ, ਸੱਜਣ ਸਿੰਘ ਸੁਪਰਡੈਂਟ, ਨਿਸ਼ਾਨ ਸਿੰਘ ਸੰਧੂ, ਲਖਬੀਰ ਸਿੰਘ ਡੀ.ਐਮ ਆਦਿ ਵੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media